3 ਸਾਲ ''ਚ ਡੇਢ ਲੱਖ ਰੁਪਏ ਕਿਲੋ ਤੱਕ ਪਹੁੰਚ ਸਕਦੇ ਹਨ ਚਾਂਦੀ ਦੇ ਭਾਅ

01/14/2022 5:25:52 PM

ਬਿਜਨੈੱਸ ਡੈਸਕ- ਭਾਰਤ ਸਮੇਤ ਦੁਨੀਆ ਭਰ 'ਚ ਵਿਆਜ ਦਰਾਂ ਦੇਰ-ਸਵੇਰ ਵੱਧਣ ਦੇ ਖਦਸ਼ੇ ਨਾਲ ਇਕਵਿਟੀ ਮਾਰਕਿਟ ਦੀ ਤੇਜ਼ੀ ਰੁੱਕਣ ਦੇ ਆਸਾਰ ਹਨ। ਦੂਜੇ ਪਾਸੇ ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਤੀਜੀ ਲਹਿਰ ਤੋਂ ਬਾਅਦ ਕੋਵਿਡ ਲਾਗ ਖਤਮ ਹੋ ਜਾਵੇਗੀ। ਅਜਿਹੇ 'ਚ ਅਨਿਸ਼ਚਿਤਤਾ ਘਟੇਗੀ ਅਤੇ ਸੋਨੇ ਦੀ ਜ਼ਿਆਦਾ ਸਪੋਰਟ ਮਿਲਣੀ ਘੱਟ ਹੋ ਜਾਵੇਗੀ। ਇਸ ਵਿਚਾਲੇ ਮਹਿੰਗਾਈ ਲੋਕਾਂ ਦੀ ਜੇਬ ਕੱਟਦੀ ਰਹੇਗੀ, ਜਿਸ ਨਾਲ ਬਚਾਅ 'ਚ ਚਾਂਦੀ ਤਗੜੀ ਹੇਜਿੰਗ ਟੂਲ ਸਾਬਤ ਹੋ ਸਕਦੀ ਹੈ।
3 ਸਾਲ 'ਚ 250 ਫੀਸਦੀ ਰਿਟਰਨ ਦੀ ਉਮੀਦ 
ਜ਼ਿਆਦਾਤਰ ਮਾਹਿਰਾਂ ਦਾ ਮੰਨਣਾ ਹੈ ਕਿ 2020 ਅਤੇ ਅਗਲੇ ਕੁਝ ਸਾਲਾਂ ਤੱਕ ਚਾਂਦੀ 'ਚ ਜ਼ੋਰਦਾਰ ਤੇਜ਼ੀ ਦਾ ਰੁਝਾਣ ਰਹੇਗਾ। ਕੇਡੀਓ ਐਡਵਾਈਜ਼ਰੀ ਦੇ ਡਾਇਰੈਕਟਰ ਅਜੇ ਕੇਡੀਆ ਦਾ ਅਨੁਮਾਨ ਹੈ ਕਿ ਇਸ ਸਾਲ ਚਾਂਦੀ 80 ਹਜ਼ਾਰ ਅਤੇ ਅਗਲੇ ਤਿੰਨ ਸਾਲ 'ਚ 1.5 ਲੱਖ ਰੁਪਏ ਤੱਕ ਦਾ ਲੈਵਲ ਦੇਖ ਸਕਦੀ ਹੈ। ਫਿਲਹਾਲ ਇਹ 62 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਆਲੇ-ਦੁਆਲੇ ਹੈ। ਇਸ ਹਿਸਾਬ ਨਾਲ ਚਾਂਦੀ ਇਸ ਸਾਲ 33 ਫੀਸਦੀ ਅਤੇ ਅਗਲੇ ਤਿੰਨ ਸਾਲ 'ਚ 250 ਫੀਸਦੀ ਤੱਕ ਰਿਟਰਨ ਦੇ ਸਕਦੀ ਹੈ। 
ਪ੍ਰਿਥਵੀ ਫਿਨਮਾਰਟ ਦੇ ਡਾਇਰੈਕਟਰ ਮਨੋਜ ਕੁਮਾਰ ਜੈਨ ਦਾ ਅਨੁਮਾਨ ਹੈ ਕਿ ਇਸ ਸਾਲ ਚਾਂਦੀ 74 ਹਜ਼ਾਰ ਅਤੇ ਤਿੰਨ ਸਾਲ 'ਚ 1 ਲੱਖ ਤੱਕ ਪਹੁੰਚ ਸਕਦੀ ਹੈ। ਇਸ ਹਿਸਾਬ ਨਾਲ ਵੀ ਚਾਂਦੀ 67 ਫੀਸਦੀ ਤੋਂ ਜ਼ਿਆਦਾ ਰਿਟਰਨ ਦੇ ਸਕਦੀ ਹੈ।
ਇਨ੍ਹਾਂ ਕਾਰਨਾਂ ਨਾਲ ਚਾਂਦੀ 'ਚ ਵਧੀ ਤੇਜ਼ੀ ਦੀ ਸੰਭਾਵਨਾ
1. ਜਿਸ ਹਿਸਾਬ ਨਾਲ ਮੰਗ ਵਧ ਰਹੀ ਹੈ ਓਨੀ ਤੇਜ਼ੀ ਨਾਲ ਚਾਂਦੀ ਦੀ ਮਾਈਨਿੰਗ 'ਚ ਵਾਧਾ ਨਹੀਂ ਹੋ ਪਾ ਰਿਹਾ ਹੈ। 
2018-20 ਤੱਕ ਚਾਂਦੀ ਦੀ ਮਾਈਨਿੰਗ ਲਗਾਤਾਰ ਘੱਟਦੀ ਰਹੀ ਹੈ।
2. ਆਟੋਮੋਬਾਇਲ, ਸੋਲਰ ਅਤੇ ਇਲੈਕਟ੍ਰੋਨਿਕ ਵ੍ਹੀਕਲ ਇੰਡਸਟਰੀ ਤੋਂ ਚਾਂਦੀ ਦੀ ਹੋਰ ਡਿਮਾਂਡ ਨਿਕਲ ਰਹੀ ਹੈ। ਇਹ ਮੰਗ ਸਾਲ ਦਰ ਸਾਲ ਵਧਦੀ ਜਾ ਰਹੀ ਹੈ।
3. ਅਮਰੀਕਾ ਦੇ ਰਾਸ਼ਟਰਪਤੀ ਗ੍ਰੀਨ ਤਕਨਾਲੋਜੀ ਨੂੰ ਸਪੋਰਟ ਕਰ ਰਹੇ ਹਨ। ਗ੍ਰੀਨ ਭਾਵ ਵਾਤਾਵਰਣ ਦੇ ਅਨੁਕੂਲ ਤਕਨਾਲੋਜੀ 'ਚ ਚਾਂਦੀ ਦੀ ਜ਼ਿਆਦਾ ਵਰਤੋਂ ਹੁੰਦੀ ਹੈ। 
ਪੰਜ ਸਾਲ ਤੋਂ ਲਗਾਤਾਰ ਵਧ ਰਹੀ ਡਿਮਾਂਡ, ਪਰ ਸਪਲਾਈ ਸਥਿਰ
ਲੰਡਨ ਸਥਿਤ ਸਿਲਵਰ ਇੰਸਟੀਚਿਊਟ ਮੁਤਾਬਕ ਬੀਤੇ 5 ਸਾਲਾਂ ਤੋਂ ਚਾਂਦੀ ਦੀ ਸੰਸਾਰਿਕ ਮੰਗ ਲਗਾਤਾਰ ਵਧ ਰਹੀ ਹੈ। 2020 ਇਸ ਦਾ ਅਪਵਾਦ ਰਿਹਾ, ਜਦੋਂ ਕੋਵਿਡ ਲਾਗ ਚਰਮ 'ਤੇ ਸੀ। ਇਸ ਦੇ ਉਲਟ 2017 ਤੋਂ ਬਾਅਦ ਤੋਂ ਚਾਂਦੀ ਦੀ ਮਾਈਨਿੰਗ 'ਚ ਲਗਾਤਾਰ ਕਮੀ ਆ ਰਹੀ ਹੈ। ਸਿਰਫ 2021 'ਚ ਸਾਲਾਨਾ ਆਧਾਰ 'ਤੇ ਚਾਂਦੀ ਦੀ ਮਾਈਨਿੰਗ ਵਧੀ ਸੀ ਪਰ ਇਹ 2020 ਲੋਅ-ਬੇਸ ਦੇ ਕਾਰਨ ਹੋਇਆ ਸੀ। ਉਦੋਂ ਵੀ ਖਨਨ ਸਿਰਫ 8.2 ਫੀਸਦੀ ਵਧਿਆ ਸੀ ਜਦੋਂਕਿ ਉਸ ਦੌਰਾਨ ਚਾਂਦੀ ਦੀ ਡਿਮਾਂਡ 'ਚ 15.3 ਫੀਸਦੀ ਦਾ ਵਾਧਾ ਹੋਇਆ ਸੀ। 
ਗਲੋਬਲ ਡੇਟਾ ਦੀ ਇਕ ਰਿਪੋਰਟ ਕਹਿੰਦੀ ਹੈ ਕਿ 2022-24 ਦੇ ਵਿਚਾਲੇ ਚਾਂਦੀ ਦੀ ਡਿਮਾਂਡ 25-30 ਫੀਸਦੀ ਵਧੇਗੀ। ਇਸ ਦੇ ਉਲਟ 2022 ਤੋਂ ਲੈ ਕੇ 2024 ਤੱਕ ਚਾਂਦੀ ਦੀ ਮਾਈਨਿੰਗ 'ਚ ਸਿਰਫ 8 ਫੀਸਦੀ ਦਾ ਵਾਧਾ ਹੋਣ ਦਾ ਅਨੁਮਾਨ ਹੈ।
 

Aarti dhillon

This news is Content Editor Aarti dhillon