ਚਾਂਦੀ 3295 ਰੁਪਏ ਟੁੱਟੀ, ਸੋਨੇ ਦੀਆਂ ਕੀਮਤਾਂ 'ਚ ਵੀ ਇਸ ਕਾਰਨ ਆਈ ਭਾਰੀ ਗਿਰਾਵਟ

11/01/2020 6:55:20 PM

ਮੁੰਬਈ — ਗਲੋਬਲ ਪੱਧਰ 'ਤੇ ਕੀਮਤੀ ਧਾਤੂਆਂ 'ਚ ਆਈ ਭਾਰੀ ਗਿਰਾਵਟ ਅਤੇ ਘਰੇਲੂ ਪੱਧਰ 'ਤੇ ਸੁਸਤ ਮੰਗ ਕਾਰਨ ਪਿਛਲੇ ਵਾਇਦਾ ਬਾਜ਼ਾਰ ਵਿਚ ਚਾਂਦੀ 3295 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਸੋਨਾ 529 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਟੁੱਟ ਗਿਆ। ਅੰਤਰਰਾਸ਼ਟਰੀ ਪੱਧਰ 'ਤੇ ਰਿਪੋਰਟਿੰਗ ਅਵਧੀ ਵਿਚ ਸੋਨਾ ਹਾਜਿਰ 25.83 ਡਾਲਰ ਉਤਰ ਕੇ 1874.91 ਡਾਲਰ ਪ੍ਰਤੀ ਔਂਸ ਰਿਹਾ। 

ਇਹ ਵੀ ਪੜ੍ਹੋ : ਤਾਲਾਬੰਦੀ ਤੋਂ ਬਾਅਦ GST ਸੰਗ੍ਰਹਿ ਪਹਿਲੀ ਵਾਰ 1 ਲੱਖ ਕਰੋੜ ਤੋਂ ਪਾਰ

ਇਸੇ ਤਰ੍ਹਾਂ ਨਾਲ ਯੂਐਸ ਸੋਨੇ ਦਾ ਵਾਇਦਾ ਭਾਅ 34.8 ਡਾਲਰ ਦੀ ਗਿਰਾਵਟ ਦੇ ਨਾਲ 1879.30 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਇਸ ਦੌਰਾਨ ਚਾਂਦੀ 1.68 ਡਾਲਰ ਦੀ ਗਿਰਾਵਟ ਦੇ ਨਾਲ 23.10 ਡਾਲਰ ਪ੍ਰਤੀ ਔਂਸ 'ਤੇ ਬੋਲੀ ਗਈ। ਪਿਛਲੇ ਹਫਤੇ ਘਰੇਲੂ ਪੱਧਰ 'ਤੇ ਫਿਊਚਰਜ਼ ਮਾਰਕੀਟ ਐਮ.ਸੀ.ਐਕਸ. ਵਿਚ ਸੋਨਾ 529 ਰੁਪਏ ਦੀ ਗਿਰਾਵਟ ਨਾਲ 50491 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ। ਸੋਨਾ ਮਿੰਨੀ 498 ਰੁਪਏ ਦੀ ਗਿਰਾਵਟ ਨਾਲ 50465 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ। ਇਸ ਦੌਰਾਨ ਚਾਂਦੀ 2552 ਰੁਪਏ ਦੀ ਗਿਰਾਵਟ ਦੇ ਨਾਲ 59601 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਅਤੇ ਚਾਂਦੀ ਮਿੰਨੀ 3295 ਰੁਪਏ ਦੀ ਗਿਰਾਵਟ ਦੇ ਨਾਲ 59645 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।

ਇਹ ਵੀ ਪੜ੍ਹੋ : ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਏ ਆਲੂ-ਪਿਆਜ਼, ਫ਼ਲਾਂ ਦੇ ਭਾਅ 'ਤੇ ਮਿਲ ਰਹੀ ਸਬਜ਼ੀ

Harinder Kaur

This news is Content Editor Harinder Kaur