ਨੋਟਬੰਦੀ ਦੇ ਸਾਇਡ ਇਫੈਕਟ : ਜਾਅਲੀ ਕਰੰਸੀ ਦੇ 3.22 ਲੱਖ ਮਾਮਲੇ

04/20/2018 10:08:44 PM

ਨਵੀਂ ਦਿੱਲੀ—ਨੋਟਬੰਦੀ ਤੋਂ ਬਾਅਦ ਦੇਸ਼ ਦੇ ਬੈਂਕਾਂ ਨੇ ਹੁਣ ਤਕ ਦੀ ਸਭ ਤੋਂ ਜ਼ਿਆਦਾ ਨਕਲੀ ਕਰੰਸੀ ਫੜੀ ਗਈ ਹੈ। ਇਹ ਹੀ ਨਹੀਂ ਨੋਟਬੰਦੀ ਤੋਂ ਬਾਅਦ ਸ਼ੱਕੀ ਲੈਣ-ਦੇਣ 'ਚ ਵੀ 480 ਫੀਸਦੀ ਤੋਂ ਵਾਧਾ ਦਰਜ ਕੀਤਾ ਗਿਆ ਹੈ। ਸ਼ੱਕੀ ਡਿਪੋਜਿਟ 'ਤੇ ਤਿਆਰ ਕੀਤੀ ਗਈ ਇਕ ਸਰਕਾਰੀ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਹੈ।
ਕੇਂਦਰ ਵਿੱਤ ਮੰਤਰਾਲੇ ਦੀ ਵਿੱਤੀ ਇੰਟੈਲੀਜੈਂਸ ਯੂਨਿਟ (ਐੱਫ.ਆਈ.ਯੂ.) ਵਲੋਂ ਤਿਆਰ ਕੀਤੀ ਗਈ ਰਿਪੋਰਟ 'ਚ ਕਿਹਾ ਗਿਆ ਹੈ ਕਿ ਪ੍ਰਾਈਵੇਟ, ਸਰਕਾਰੀ ਅਤੇ ਕੋਆਪਰੇਟਿਵ ਖੇਤਰਾਂ ਸਮੇਤ ਸਾਰੇ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਨਾਂ ਨੇ ਸੰਯੁਕਤ ਰੂਪ ਨਾਲ 2016-17 ਦੌਰਾਨ 400 ਫੀਸਦੀ ਤੋਂ ਜ਼ਿਆਦਾ ਸ਼ੱਕੀ ਲੈਣ-ਦੇਣ ਦੀ ਗਿਣਤੀ 4.73 ਲੱਖ ਤੋਂ ਵੱਧ ਹੈ।
ਰਿਪੋਰਟ ਮੁਤਾਬਕ ਬੈਂਕਿੰਗ ਅਤੇ ਹੋਰ ਵਿੱਤੀ ਚੈਨਲਾਂ 'ਚ ਜਾਅਲੀ ਕਰੰਸੀ ਦੇ ਲੈਣ-ਦੇਣ 'ਚ ਪਿਛਲੇ ਸਾਲ ਦੀ ਤੁਲਨਾ 'ਚ 2016-17 ਦੌਰਾਨ 3.22 ਲੱਖ ਮਾਮਲੇ ਸਾਹਮਣੇ ਆਏ ਹਨ। ਵਿੱਤੀ ਸਾਲ 2015-16 'ਚ ਜਾਅਲੀ ਕਰੰਸੀ ਦੇ ਕੁਲ 4.10 ਲੱਖ ਮਾਮਲੇ ਰਿਪੋਰਟ ਹੋਏ ਸਨ ਜਦਕਿ 2016-17 'ਚ ਇਨ੍ਹਾਂ ਦੀ ਗਿਣਤੀ ਵਧ ਕੇ 7.33 ਲੱਖ ਹੋ ਗਈ। ਜਾਅਲੀ ਕਰੰਸੀ 'ਤੇ ਇਹ ਤਾਜ਼ਾ ਅੰਕੜਾ ਹਾਲੇ ਤਕ ਦਾ ਸਭ ਤੋਂ ਉੱਚਾ ਅੰਕੜਾ ਹੈ। ਦੱਸ ਦਈਏ ਕਿ ਜਾਅਲੀ ਕਰੰਸੀ ਲਈ ਰਿਪੋਰਟ ਦੇ ਅੰਕੜਿਆਂ ਨੂੰ ਸੰਕਲਿਤ ਕਰਨ ਦਾ ਕੰਮ ਸਭ ਤੋਂ ਪਹਿਲਾਂ ਵਿੱਤੀ ਸਾਲ 2008-09 'ਚ ਸ਼ੁਰੂ ਕੀਤਾ ਗਿਆ ਸੀ।
ਸ਼ੱਕੀ ਵਿੱਤੀ ਲੈਣ-ਦੇਣ ਨਾਲ ਅੱਤਵਾਦ ਨੂੰ ਮਦਦ ਪਹੁੰਚਾਈ ਗਈ। ਵਿੱਤੀ ਸਾਲ 2016-17 'ਚ ਸ਼ੱਕੀ ਲੈਣ-ਦੇਣ ਦੇ 4,73,006 ਮਾਮਲੇ ਦਰਜ ਕੀਤੇ ਗਏ। ਇਹ ਗਿਣਤੀ ਵਿੱਤੀ ਸਾਲ 2015-16 ਦੀ ਤੁਲਨਾ 'ਚ ਚਾਰ ਗੁਣਾ ਵੱਧ ਹੈ।