ਕੈਪੀਟਲ ਵਰਲਡ ’ਚ 6 ਸਰਕਾਰੀ ਬੈਂਕਾਂ ਦੇ ਸਮੂਹ ਦੀ 56 ਫੀਸਦੀ ਹਿੱਸੇਦਾਰੀ : ਸਿਡਬੀ

11/13/2018 12:45:31 AM

ਨਵੀਂ ਦਿੱਲੀ-ਛੋਟੇ ਉੱਦਮੀਆਂ ਨੂੰ ‘59 ਮਿੰਟ ’ਚ ਕਰਜ਼’ ਪੋਰਟਲ ਦਾ ਸੰਚਾਲਨ ਇਕ ਨਿੱਜੀ ਕੰਪਨੀ ਦੇ ਹੱਥ ’ਚ ਹੋਣ ਸਬੰਧੀ ਉੱਠੇ ਰਾਜਨੀਤਕ ਵਿਵਾਦ ’ਚ ਭਾਰਤੀ ਲਘੂ ਉਦਯੋਗ ਵਿਕਾਸ ਬੈਂਕ (ਸਿਡਬੀ) ਨੇ ਦਾਅਵਾ ਕੀਤਾ ਹੈ ਕਿ ਪੋਰਟਲ ਨੂੰ ਚਲਾਉਣ ਵਾਲੀ ਕੰਪਨੀ ‘ਕੈਪੀਟਲ ਵਰਲਡ’ ਇਕ ਜਨਤਕ ਖੇਤਰ ਦੀ ਕੰਪਨੀ ਹੈ।  ਇਸ ’ਚ ਸਰਕਾਰੀ ਬੈਂਕਾਂ  ਦੇ ਇਕ ਸਮੂਹ ਦੀ 56 ਫੀਸਦੀ ਹਿੱਸੇਦਾਰੀ ਹੈ। 

ਐਤਵਾਰ ਨੂੰ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਇਲਜ਼ਾਮ ਲਾਇਆ ਕਿ ਉਹ ਜਨਤਕ ਸੰਸਥਾਨਾਂ  ਦੇ ਖਰਚ ’ਤੇ ਨਿੱਜੀ ਇਕਾਈਆਂ ਅਤੇ ਗੰਢਤੁਪ ਵਾਲੇ ਪੂੰਜੀਵਾਦ ਨੂੰ ਬੜ੍ਹਾਵਾ  ਦੇ ਰਹੇ ਹਨ ਅਤੇ ਆਪਣੇ ‘ਦੋਸਤਾਂ’ ਨੂੰ ਇਸ ਦਾ ਮੁਨਾਫਾ ਪਹੁੰਚਾ ਰਹੇ ਹਨ।  ਕਾਂਗਰਸ ਨੇ ਲਘੂ ਅਤੇ ਮਝੌਲੇ ਉਦਯੋਗ ਖੇਤਰ ਨੂੰ ਕਰਜ਼ਾ ਦੇਣ ਲਈ ਬਣਾਈ ਗਈ ਨਵੀਂ ‘59 ਮਿੰਟ ’ਚ ਕਰਜ਼’ ਯੋਜਨਾ  ਦੇ ਮਾਮਲੇ ’ਚ ਸੁਤੰਤਰ ਕਾਨੂੰਨੀ ਜਾਂਚ ਦੀ ਵੀ ਮੰਗ ਕੀਤੀ ਹੈ।