ਦੇਸ਼ ''ਚ ਦਾਲਾਂ ਦੀ ਕਮੀ ਨਹੀਂ:ਪਾਸਵਾਨ

06/07/2019 4:53:32 PM

ਨਵੀਂ ਦਿੱਲੀ—ਖਾਦ ਸਪਲਾਈ ਅਤੇ ਉਪਭੋਗਤਾਵਾਂ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਕਿਹਾ ਕਿ ਦੇਸ਼ 'ਚ ਦਾਲਾਂ ਦੀ ਕਮੀ ਨਹੀਂ ਹੈ ਅਤੇ ਸਰਕਾਰ ਦੀ ਨਜ਼ਰ ਇਨ੍ਹਾਂ ਦੀਆਂ ਕੀਮਤਾਂ 'ਤੇ ਹੈ। ਪਾਸਵਾਨ ਨੇ ਅਰਹਰ ਦਾਲ ਦੀ ਕੀਮਤ ਹਾਲ ਹੀ 'ਚ ਵਧਣ ਦਾ ਮੁੱਦਾ ਚੁੱਕੇ ਜਾਣ ਤੇ ਕਿਹਾ ਬਫਰ ਸਟਾਕ 'ਚ 14 ਲੱਖ ਟਨ ਦਾਲ ਹੈ ਅਤੇ ਇਸ ਦੇ ਇਲਾਵਾ ਨੇਫੇਡ ਦੇ ਕੋਲ ਵੀ 20 ਲੱਖ ਟਨ ਦਾਲਾਂ ਹਨ। ਇਸ ਦੇ ਬਾਵਜੂਦ ਇਨ੍ਹਾਂ ਦੇ ਭਾਅ ਵਧਦੇ ਹਨ ਤਾਂ ਸਰਕਾਰ ਇਸ 'ਤੇ ਧਿਆਨ ਦੇਵੇਗੀ। ਰਾਸ਼ਟਰੀ ਰਾਜਧਾਨੀ ਅਤੇ ਕੁਝ ਹੋਰ ਸਥਾਨਾਂ 'ਚ ਅਰਹਰ ਦਾਲ ਦੀ ਕੀਮਤ 94-95 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਕਿਸੇ ਵੀ ਪਾਰਟੀ ਨੇ ਮਹਿੰਗਾਈ ਨੂੰ ਮੁੱਦਾ ਨਹੀਂ ਬਣਾਇਆ। ਦੇਸ਼ 'ਚ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਕੰਟਰੋਲ 'ਚ ਹਨ।  

Aarti dhillon

This news is Content Editor Aarti dhillon