ਰਿਕਾਰਡ ਕਰਜ਼ ਨਾਲ ਸ਼ਾਪਿੰਗ, ਤਾਂ ਜੋ ਖਰਾਬ ਨਾ ਹੋਵੇ ਫੈਸਟਿਵ ਮੂਡ

10/23/2019 10:59:22 AM

ਕੋਲਕਾਤਾ—ਕੰਜ਼ਿਊਮਰ ਮੂਡ ਇਸ ਤਿਉਹਾਰੀ ਸੀਜ਼ਨ 'ਚ ਪੀਕ 'ਤੇ ਪਹੁੰਚ ਗਿਆ ਹੈ। ਕਈ ਰਿਟੇਲ ਕੰਪਨੀਆਂ ਅਤੇ ਬ੍ਰੈਂਡਸ ਨੇ ਦੱਸਿਆ ਕਿ ਕੁੱਲ ਵਿਕਰੀ ਦੇ ਅਨੁਪਾਤ ਇਹ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਬੈਂਕਾਂ ਅਤੇ ਗੈਰ-ਬੈਕਿੰਗ ਵਿੱਤੀ ਕੰਪਨੀਆਂ (ਐੱਨ.ਬੀ.ਐੱਫ.ਸੀ.) ਦੇ ਕਰਜ਼ ਵੰਡਣ ਨਾਲ ਇਸ 'ਚ ਤੇਜ਼ੀ ਆਈ ਹੈ। ਕੰਜ਼ਿਊਮਰ ਲੋਨ ਲਈ ਕਈ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਤੋਂ ਰਿਟੇਲਰਾਂ ਅਤੇ ਬ੍ਰੈਂਡਸ ਨੇ ਸਿੱਧੇ ਪਾਟਰਨਰਸ਼ਿੱਪ ਕੀਤੀ ਹੈ ਅਤੇ ਉਹ ਗਾਹਕਾਂ ਨੂੰ ਕੈਸ਼ਬੈਕ ਸਕੀਮ ਆਫਰ ਕਰ ਰਹੇ ਹਨ। ਖਾਸ ਤੌਰ 'ਤੇ ਪਬਲਿਕ ਸੈਕਟਰ ਦੇ ਬੈਂਕਾਂ 'ਤੇ ਸਰਕਾਰ ਵਲੋਂ ਲੋਨ ਗਰੋਥ ਵਧਾਉਣ ਦਾ ਵੀ ਦਬਾਅ ਬਣਿਆ ਹੋਇਆ ਹੈ।
ਰਿਟੇਲਰਾਂ ਦੇ ਮੁਤਾਬਕ ਤਿਉਹਾਰੀ ਸੀਜ਼ਨ 'ਚ 75 ਫੀਸਦੀ ਟੈਲੀਵੀਜ਼ਨ, ਫਰਿੱਜ਼, ਵਾਸ਼ਿੰਗ ਮਸ਼ੀਨ ਕਰਜ਼ ਲੈ ਕੇ ਖਰੀਦੇ ਗਏ, ਜਦੋਂਕਿ ਸਮਾਰਟਫੋਨ ਦੇ ਮਾਮਲੇ 'ਚ ਇਹ ਕੁੱਲ ਵਿਕਰੀ ਦਾ 55-60 ਫੀਸਦੀ ਰਿਹਾ। ਦੇਸ਼ ਦੀਆਂ ਦੋ ਸਭ ਤੋਂ ਵੱਡੀਆਂ ਈ-ਕਾਮਰਸ ਮਾਰਕਿਟਪਲੇਸ ਫਲਿੱਪਕਾਰਟ ਅਤੇ ਐਮਾਜ਼ਾਨ ਨੇ ਦੱਸਿਆ ਇਸ ਤਿਉਹਾਰੀ ਸੀਜ਼ਨ 'ਚ ਪਿਛਲੇ ਸਾਲ ਦੇ ਤਿਉਹਾਰੀ ਸੀਜ਼ਨ ਦੀ ਤੁਲਨਾ 'ਚ ਲੋਨ 'ਤੇ ਖਰੀਦੇ ਗਏ ਸਮਾਨ 'ਚ 100 ਫੀਸਦੀ ਦਾ ਵਾਧਾ ਹੋਇਆ। ਉਨ੍ਹਾਂ ਨੇ ਦੱਸਿਆ ਕਿ ਖਾਸ ਤੌਰ 'ਤੇ ਛੋਟੇ ਸ਼ਹਿਰਾਂ ਅਤੇ ਪਹਿਲੀ ਵਾਰ ਆਨਲਾਈਨ ਸ਼ਾਪਿੰਗ ਕਰਨ ਵਾਲਿਆਂ ਨੇ ਕਿਸ਼ਤਾਂ 'ਤੇ ਸਾਮਾਨ ਖਰੀਦਣ ਦੇ ਆਫਰ ਦਾ ਜਮ੍ਹ ਕੇ ਫਾਇਦਾ ਚੁੱਕਿਆ। ਇਥੇ ਤੱਕ ਕਿ ਸ਼ਾਪਰਸ ਸਟਾਪ, ਅਰਵਿੰਦ ਬ੍ਰੈਂਡਸ ਵਰਗੀ ਅਪੈਰਲ ਰਿਟੇਲਰਸ ਅਤੇ ਪਿਊਮਾ ਨੇ ਵੀ ਇਸ ਤਿਉਹਾਰੀ ਸੀਜ਼ਨ 'ਚ ਕੰਜ਼ਿਊਮਰ ਲੋਨ ਵਾਲੀਆਂ ਸਕੀਮਾਂ 'ਤੇ ਕਾਫੀ ਧਿਆਨ ਦਿੱਤਾ ਹੈ।
ਦੇਨਾ ਬੈਂਕ ਅਤੇ ਵਿਜਯਾ ਬੈਂਕ ਦੇ ਨਾਲ ਮਰਜ਼ਰ ਦੇ ਬਾਅਦ ਕਿਤੇ ਵੱਡੀ ਬੈਲੇਂਸ ਸ਼ੀਟ ਦੇ ਨਾਲ ਬੈਂਕ ਆਫ ਬੜੌਦਾ ਕੰਜ਼ਿਊਮਰ ਲੋਨ ਬਾਜ਼ਾਰ 'ਚ ਐੱਚ.ਡੀ.ਐੱਫ.ਸੀ. ਬੈਂਕ ਅਤੇ ਬਜਾਜ ਫਾਈਨੈਂਸ ਨੂੰ ਚੁਣੌਤੀ ਦੇ ਰਿਹਾ ਹੈ। ਇਸ ਤਰ੍ਹਾਂ ਆਈ.ਡੀ.ਐੱਫ.ਸੀ. ਫਰਸਟ ਬੈਂਕ ਵੀ ਤਿਉਹਾਰੀ ਸੀਜ਼ਨ 'ਚ ਕੰਜ਼ਿਊਮਰ ਲੋਨ ਬਿਜ਼ਨੈੱਸ ਵਧਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਜੇ ਐਂਡ ਕੇ ਬੈਂਕ, ਆਰ.ਬੀ.ਐੱਲ. ਬੈਂਕ, ਫੇਡਰਲ ਬੈਂਕ, ਕੋਟਕ ਮਹਿੰਦਰਾ ਬੈਂਕ, ਸਟੈਂਡਰਡ ਚਾਰਟਿਡ ਨੇ ਵੀ ਇਸ ਸੈਗਮੈਂਟ 'ਤੇ ਕਾਫੀ ਧਿਆਨ ਦਿੱਤਾ ਹੈ, ਜਦੋਂਕਿ ਐੱਚ.ਡੀ.ਬੀ. ਫਾਈਨੈਂਸ਼ਲ ਸਰਵਿਸੇਜ਼ ਸਮੇਤ ਹੋਰ ਐੱਨ.ਬੀ.ਐੱਫ.ਸੀ. ਨੇ ਛੋਟੇ ਸ਼ਹਿਰਾਂ 'ਚ ਆਪਣਾ ਦਾਇਰਾ ਵਧਾਇਆ ਹੈ।
ਆਈ.ਸੀ.ਆਈ.ਸੀ.ਆਈ. ਬੈਂਕ 'ਚ ਲਾਇਬਿਲੀਟੀਜ਼ ਹੈੱਡ ਪ੍ਰਣਬ ਮਿਸ਼ਰਾ ਨੇ ਕਿਹਾ ਕਿ ਈ-ਕਾਮਰਸ ਪਲੇਟਫਾਰਮ 'ਤੇ ਸਾਡੇ ਕਸਟਰਮਸ ਦੀ ਡੈਬਿਟ, ਕ੍ਰੈਡਿਟ ਕਾਰਡ ਅਤੇ ਇੰਟਰਨੈੱਟ ਬੈਂਕਿੰਗ ਤੋਂ ਖਰੀਦਾਰੀ ਪਿਛਲੇ ਸਾਲ ਦੀ ਇਸ ਸਮੇਂ ਦੀ ਤੁਲਨਾ 'ਚ 10 ਗੁਣਾ ਵਧੀ ਹੈ। ਟਾਟਾ ਗਰੁੱਪ ਦੀ ਇਲੈਕਟ੍ਰਾਨਿਕਸ ਰਿਟੇਲ ਚੇਨ ਕ੍ਰੋਮਾ ਦੇ ਮਾਰਕਟਿੰਗ ਹੈੱਡ ਰਿਤੇਸ਼ ਘੋਸ਼ਾਲ ਨੇ ਦੱਸਿਆ ਕਿ ਬੈਂਕ, ਬ੍ਰੈਂਡ ਅਤੇ ਰਿਟੇਲਰ ਕੰਪਨੀਆਂ ਇਸ ਤਿਉਹਾਰੀ ਸੀਜ਼ਨ 'ਚ ਮਹਿੰਗੇ ਪ੍ਰਾਡੈਕਟਸ ਦੀ ਵਿਕਰੀ ਕੰਜ਼ਿਊਮਰ ਲੋਨ ਦੇ ਰਾਹੀਂ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸੀਜ਼ਨ 'ਚ ਐਵਰੇਜ਼ ਪਰਚੇਜ਼ ਵੈਲਿਊ 'ਚ 11 ਫੀਸਦੀ ਦਾ ਵਾਧਾ ਹੋਇਆ ਹੈ।

Aarti dhillon

This news is Content Editor Aarti dhillon