ਮੁਕੇਸ਼ ਅੰਬਾਨੀ ਲਈ ਨਵੀਂ ਮੁਸੀਬਤ, ਰਿਲਾਇੰਸ-ਸਾਊਦੀ ਅਰਾਮਕੋ ਦਾ ਸਮਝੌਤਾ ਇਸ ਕਾਰਨ ਲਟਕਿਆ

07/17/2020 6:55:41 PM

ਨਵੀਂ ਦਿੱਲੀ – ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਦੀ ਆਇਲ-ਟੂ-ਕੈਮੀਕਲ (ਓ. ਟੂ. ਸੀ.) ਕਾਰੋਬਾਰ ’ਚੋਂ 20 ਫੀਸਦੀ ਹਿੱਸੇਦਾਰੀ ਸਾਊਦੀ ਅਰਾਮਕੋ ਨੂੰ ਵੇਚਣ ਨੂੰ ਲੈ ਕੇ ਚੱਲ ਰਹੀ ਗੱਲਬਾਤ ਲਟਕ ਗਈ ਹੈ। ਇਸ ਮਾਮਲੇ ਤੋਂ ਜਾਣੂ 4 ਸੂਤਰਾਂ ਦੇ ਹਵਾਲੇ ਤੋਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਵਿਡ-19 ਕਾਰਣ ਐਨਰਜੀ ਮਾਰਕੀਟ ’ਤੇ ਪਏ ਪ੍ਰਭਾਵ ਕਾਰਣ ਇਹ ਗੱਲਬਾਤ ਰੁਕੀ ਹੈ।

ਇਸ ਸੂਤਰ ਮੁਤਾਬਕ ਕਰੂਡ ਦੀ ਮੰਗ ’ਚ ਕਮੀ ਕਾਰਣ ਆਇਲ ਅਸੈਟਸ ਦੀ ਗਲੋਬਲ ਵੈਲਿਊਏਸ਼ਨ ’ਚ ਕਮੀ ਆਈ ਹੈ। ਇਸ ਕਾਰਣ ਸਾਊਦੀ ਅਰਾਮਕੋ ਚਾਹੁੰਦਾ ਹੈ ਕਿ ਰਿਲਾਇੰਸ ਇਸ ਸੌਦੇ ਦੀਆਂ ਕੀਮਤਾਂ ਦਾ ਰਿਵਿਊ ਕਰੇ। ਦੂਜੇ ਸੂਤਰ ਦਾ ਕਹਿਣਾ ਹੈ ਕਿ ਸਾਊਦੀ ਅਰਾਮਕੋ ਇਸ ਸੌਦੇ ਦਾ ਮੁੜ ਵੈਲਿਊਏਸ਼ਨ ਕਰਵਾਉਣਾ ਚਾਹੁੰਦਾ ਹੈ। ਜੇ ਅਜਿਹਾ ਹੈ ਤਾਂ ਇਸ ਨੂੰ ਮੁਕੇਸ਼ ਅੰਬਾਨੀ ਲਈ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ।

ਇਹ ਵੀ ਦੇਖੋ : ਚੀਨੀ ਐਪ ਬੈਨ ਦਾ ਅਸਰ: ਅਲੀਬਾਬਾ ਨੇ ਸਮੇਟਿਆ UC Browser ਸਮੇਤ ਭਾਰਤ ਵਿਚੋਂ ਆਪਣਾ ਪੂਰਾ ਕਾਰੋਬਾਰ

ਰਿਲਾਇੰਸ ਇੰਡਸਟਰੀ ਅਤੇ ਸਾਊਦੀ ਅਰਾਮਕੋ ’ਚ ਓ. ਟੀ. ਸੀ. ਕਾਰੋਬਾਰ ਦੀ 20 ਫੀਸਦੀ ਲਈ ਪਿਛਲੇ ਸਾਲ ਹੀ ਸੌਦਾ ਹੋਇਆ ਸੀ। ਇਹ ਸੌਦਾ 15 ਬਿਲੀਅਨ ਡਾਲਰ ’ਚ ਹੋਇਆ ਸੀ ਅਤੇ ਇਸ ਦੇ ਇਸੇ ਸਾਲ ਮਾਰਚ ਤੱਕ ਪੂਰਾ ਹੋਣ ਦੀ ਉਮੀਦ ਸੀ। ਰਿਲਾਇੰਸ ਨੇ ਕਰਜ਼ੇ ਤੋਂ ਮੁਕਤੀ ਪਾਉਣ ਲਈ ਇਹ ਸੌਦਾ ਕੀਤਾ ਸੀ। ਮੁਕੇਸ਼ ਅੰਬਾਨੀ ਨੇ ਖੁਦ ਇਸ ਸੌਦੇ ਦਾ ਐਲਾਨ ਕੀਤਾ ਸੀ।

ਕੋਵਿਡ-19 ਕਾਰਣ ਹੋਈ ਸੌਦੇ ’ਚ ਦੇਰੀ

ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ 43ਵੀਂ ਏ. ਜੀ. ਐੱਮ. ’ਚ ਸ਼ੇਅਰਧਾਰਕਾਂ ਨੂੰ ਕਿਹਾ ਸੀ ਕਿ ਕੋਵਿਡ-19 ਅਤੇ ਐਨਰਜੀ ਮਾਰਕੀਟ ਦੇ ਮੌਜੂਦਾ ਹਾਲਾਤਾਂ ਕਾਰਣ ਸਾਊਦੀ ਅਰਾਮਕੋ ਨਾਲ ਸੌਦੇ ’ਚ ਦੇਰੀ ਹੋ ਰਹੀ ਹੈ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਇਹ ਸੌਦਾ ਆਪਣੀ ਟਾਈਮਲਾਈਨ ਮੁਤਾਬਕ ਤਰੱਕੀ ਨਹੀਂ ਕਰ ਰਿਹਾ ਹੈ।

ਇਹ ਵੀ ਦੇਖੋ : ਵਿਜੇ ਮਾਲਿਆ ਬੰਦੋਬਸਤ ਤਹਿਤ 13960 ਕਰੋੜ ਰੁਪਏ ਬੈਂਕਾਂ ਨੂੰ ਵਾਪਸ ਕਰਨ ਲਈ ਤਿਆਰ

 

 

 


Harinder Kaur

Content Editor

Related News