ਟਰੰਪ ਪ੍ਰਸ਼ਾਸਨ ਨੂੰ ਝਟਕਾ, AT&T-ਟਾਈਮ ਵਾਰਨਰ ਸੌਦੇ ਨੂੰ ਮਨਜ਼ੂਰੀ
Thursday, Jun 14, 2018 - 08:33 AM (IST)

ਵਾਸ਼ਿੰਗਟਨ - ਅਮਰੀਕਾ ਦੇ ਇਕ ਜਸਟਿਸ ਨੇ ਵਾਇਰਲੈੱਸ ਅਤੇ ਬਰਾਡਬੈਂਡ ਕੰਪਨੀ ਏ. ਟੀ. ਐਂਡ ਟੀ. ਅਤੇ ਮੀਡੀਆ ਐਂਟਰਟੇਨਮੈਂਟ ਕੰਪਨੀ ਟਾਈਮ ਵਾਰਨਰ ਦੇ 85 ਅਰਬ ਡਾਲਰ ਦੇ ਪ੍ਰਸਤਾਵਿਕ ਰਲੇਵੇਂ ਨੂੰ ਅੱਜ ਮਨਜ਼ੂਰੀ ਦੇ ਦਿੱਤੀ। ਇਸ ਨਾਲ ਡੋਨਾਲਡ ਟਰੰਪ ਪ੍ਰਸ਼ਾਸਨ ਨੂੰ ਪਹਿਲਾ ਐਂਟੀਟਰੱਸਟ ਮਾਮਲੇ 'ਚ ਵੱਡਾ ਝਟਕਾ ਲੱਗਾ ਹੈ।
ਫੈਡਰਲ ਜਸਟਿਸ ਰਿਚਰਡ ਲਿਓਨ ਨੇ ਕਿਹਾ ਕਿ ਸਰਕਾਰ ਇਹ ਸਾਬਿਤ ਕਰਨ 'ਚ ਅਸਫਲ ਰਹੀ ਹੈ ਕਿ ਇਸ ਰਲੇਵੇਂ ਨਾਲ ਮੁਕਾਬਲੇਬਾਜ਼ੀ ਨੂੰ ਨੁਕਸਾਨ ਹੋਵੇਗਾ। ਲਿਓਨ ਨੇ ਕਿਹਾ ਕਿ ਇਹ ਮਾਮਲਾ ਕਿਸੇ ਵੀ ਮੁੱਦੇ 'ਤੇ ਮੁਕਾਬਲੇਬਾਜ਼ੀ ਲਈ ਜੋਖਿਮ ਨਹੀਂ ਲੱਗਦਾ।
ਉਨ੍ਹਾਂ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਅਪੀਲ ਰਾਹੀਂ ਸੌਦੇ ਦੀ ਰਾਹ 'ਚ ਰੁਕਾਵਟ ਖੜ੍ਹੀ ਕਰਨ ਨਾਲ ਕੰਪਨੀਆਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚੇਗਾ ਹੈ।