ਵਿਦੇਸ਼ੀ ਵਪਾਰ 'ਤੇ ਝਟਕਾ, ਜੂਨ 'ਚ ਵਪਾਰ ਘਾਟਾ ਵਧਿਆ

Saturday, Jul 15, 2017 - 12:57 PM (IST)

ਨਵੀਂ ਦਿੱਲੀ—ਸਰਕਾਰ ਨੂੰ ਵਿਦੇਸ਼ੀ ਵਪਾਰ ਦੇ ਮੋਰਚੇ 'ਤੇ ਝਟਕਾ ਲੱਗਿਆ ਹੈ। ਜੂਨ ਮਹੀਨੇ 'ਚ ਵਪਾਰ ਘਾਟਾ ਕਰੀਬ 60 ਫੀਸਦੀ ਵੱਧ ਗਿਆ ਹੈ। ਉਧਰ ਅਪ੍ਰੈਲ ਤੋਂ ਜੂਨ ਤਿਮਾਹੀ ਦੀ ਗੱਲ ਕਰੀਏ ਤਾਂ ਇਹ 108 ਫੀਸਦੀ ਵੱਧ ਗਿਆ ਹੈ। ਜੂਨ 'ਚ ਵਪਾਰ ਘਾਟਾ ਵੱਧਣ ਦੀ ਗੱਲ ਕਾਰਨ ਐਕਸਪੋਰਟ 'ਚ ਕਮੀ ਦੇ ਨਾਲ ਸੋਨੇ 'ਚ ਜ਼ੋਰਦਾਰ ਇੰਪੋਰਟ ਰਹੀ। ਜੀ.ਐਸ.ਟੀ. ਲਾਗੂ ਹੋਣ ਤੋਂ ਪਹਿਲਾਂ ਜੂਨ 'ਚ ਗੋਲਡ ਇੰਪੋਰਟ 103 ਫੀਸਦੀ ਵੱਧ ਕੇ 245 ਕਰੋੜ ਡਾਲਰ ਦਾ ਰਿਹਾ।
ਜੂਨ 'ਚ ਜਿਥੇ ਐਕਸਪੋਰਟ ਸਿਰਫ 4.39 ਫੀਸਦੀ ਵਧਿਆ, ਉਧਰ ਇੰਪੋਰਟ 'ਚ 19 ਫੀਸਦੀ ਦਾ ਵਾਧਾ ਦੇਖਿਆ ਗਿਆ। ਇਸ ਤੋਂ ਇਲਾਵਾ ਇਲੈਕਟ੍ਰੋਨਿਕ ਗੁਡਸ ਇੰਪੋਰਟ 24 ਫੀਸਦੀ ਵਧਿਆ ਹੈ, ਉਧਰ ਨਾਨ-ਆਇਲ ਇੰਪੋਰਟ ਅਤੇ ਆਇਲ ਇੰਪੋਰਟ ਵੀ ਵਧਿਆ ਹੈ। ਜੂਨ 'ਚ ਜੇਮਸ ਐਂਡ ਜਿਊਲਰੀ ਐਕਸਪੋਰਟ 2.7 ਫੀਸਦੀ ਤੋਂ ਘੱਟ ਕੇ 341 ਕਰੋੜ ਡਾਲਰ ਰਿਹਾ ਹੈ।


Related News