2019 ਟਾਪ 10 ਸੀ.ਈ.ਓਜ਼. : ਸ਼ਾਂਤਨੂ ਨਾਰਾਇਣ ਤੇ ਸੱਤਿਆ ਨਡੇਲਾ ਨੇ ਬਣਾਈ ਚੋਟੀ ਦੇ 10 ''ਚ ਥਾਂ

06/19/2019 11:55:57 PM

ਵਾਸ਼ਿੰਗਟਨ— ਅਮਰੀਕੀ ਦੇ ਇਨ੍ਹੀਂ ਦਿਨੀਂ ਯੂ.ਐੱਸ. ਦੇ 2019 ਦੇ ਚੋਟੀ ਦੇ 100 ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ.ਈ.ਓ.) ਦੀ ਸੂਚੀ ਜਾਰੀ ਕੀਤੀ ਗਈ ਹੈ। ਇਨ੍ਹਾਂ ਸੂਚੀਆਂ 'ਚ ਜਿਥੇ ਭਾਰਤੀਆਂ ਨੇ ਆਪਣੀ ਮਿਹਨਤ ਸਦਕਾ ਚੋਟੀ ਦੇ 100 ਸੀ.ਈ.ਓ. 'ਚ ਥਾਂ ਬਣਾਉਣ 'ਚ ਸਫਲ ਰਹੇ ਹਨ। ਉਥੇ ਹੀ ਹੁਣ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਇਸ ਸਾਲ ਇਸ ਸੂਚੀ 'ਚ ਸਾਲ 2018 ਦੇ ਮੁਕਾਬਲੇ 16ਵੇਂ ਸਥਾਨ ਤੋਂ ਖਿੱਸਕ ਕੇ 55ਵੇਂ ਸਥਾਨ 'ਤੇ ਆ ਗਏ ਹਨ। ਇਸ ਸੂਚੀ 'ਚ ਲੋਕਾਂ ਦੇ ਅਕਾਊਂਟ ਦੀ ਗੁਪਤ ਜਾਣਕਾਰੀ ਸਾਂਝੀ ਕਰਨ 'ਤੇ ਪੈਦਾ ਹੋਏ ਵਿਵਾਦ ਤੋਂ ਬਾਅਦ ਉਨ੍ਹਾਂ ਦੀ ਪ੍ਰਸਿੱਧੀ 'ਚ ਕਮੀ ਆਈ ਹੈ।

ਇਸ ਸੂਚੀ 'ਚ ਚੋਟੀ ਦੀ ਰੈਂਕਿੰਗ ਹਾਸਲ ਕਰਨ ਵਾਲੇ ਭਾਰਤ-ਸੰਬਧਿਤ ਤਕਨੀਕੀ ਸੀ.ਈ.ਓਜ਼ ਅਡੋਬ ਦੇ ਸ਼ਾਂਤਨੂ ਨਰਾਇਣ ਤੇ ਮਾਈਕਰੋਸਾਫਟ ਦੇ ਸੱਤਿਆ ਨਡੇਲਾ ਹਨ ਜਿਨ੍ਹਾਂ ਨੇ ਇਸ ਸੂਚੀ 'ਚ ਲੜੀਵਾਰ 5ਵਾਂ ਤੇ 6ਵਾਂ ਸਥਾਨ ਹਾਸਲ ਕੀਤਾ ਹੈ। ਨਿਊਜ਼ ਵੈੱਬਸਾਈਟ ਸੀ.ਐੱਨ.ਈ.ਟੀ. ਨੇ ਮੰਗਲਵਾਰ ਨੂੰ ਦੱਸਿਆ ਕਿ ਟੈਕ ਉਦਯੋਗ ਦੇ ਕੁਲ 27 ਸੀ.ਈ.ਓ. ਨੇ ਨੌਕਰੀ ਤੇ ਭਰਤੀ ਦੇ ਆਧਾਰ 'ਤੇ ਇਸ ਸੂਚੀ ਨੂੰ ਤਿਆਰ ਕੀਤਾ। ਰਿਪੋਰਟ ਮੁਤਾਬਕ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਮਾਰਕ ਜ਼ੁਕਰਬਰਗ ਨੂੰ ਪਿੱਛੇ ਛੱਡਦੇ ਹੋਏ 94 ਫੀਸਦੀ ਦੀ ਰੇਟਿੰਗ ਨਾਲ 46ਵੇਂ ਸਥਾਨ 'ਤੇ ਹਨ।

ਹਾਲਾਂਕਿ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਐਪਲ ਦੇ ਸੀ.ਈ.ਓ. ਟੀਮ ਕੁਕ ਤੋਂ ਅੱਗੇ ਚੱਲ ਰਹੇ ਹਨ। ਐਪਲ ਦਾ ਸੀ.ਈ.ਓ. ਟੀਮ ਕੁਕ 92 ਫੀਸਦੀ ਦੀ ਰੇਟਿੰਗ ਨਾਲ 69ਵੇਂ ਸਥਾਨ 'ਤੇ ਸੁਰੱਖਿਅਤ ਬਣੇ ਹੋਏ ਹਨ। ਐਪਲ ਦੇ ਸੀ.ਈ.ਓ. ਟੀਮ ਕੁਕ ਅਤੇ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰ ਅਜਿਹੇ ਦੋ ਸੀ.ਈ.ਓ. ਹਨ ਜੋਂ ਬੀਤੇ ਸੱਤ ਸਾਲਾਂ 'ਚ ਚੋਟੀ ਦੇ 100 ਸੀ.ਈ.ਓ. ਦੀ ਸੂਚੀ 'ਚ ਥਾਂ ਬਣਾਉਣ 'ਚ ਸਫਲ ਰਹੇ ਹਨ।

ਇਹ ਹਨ 2019 ਦੇ ਚੋਟੀ ਦੇ 10 ਸੀ.ਈ.ਓਜ਼
1. VMware's Pat Gelsinger (99 percent approval)
2. H E B's Charles C. Butt (99 percent approval)
3. In-N-Out Burger's Lynsi Snyder (99 percent approval)
4. T-Mobile's John Legere (99 percent approval)
5. Adobe's Shantanu Narayen (98 percent approval)
6. Microsoft's Satya Nadella (98 percent approval)
7. McKinsey & Company's Kevin Sneader (98 percent approval)
8. LinkedIn's Jeff Weiner (97 percent approval)
9. Intuitive Surgical's Gary S. Guthart (97 percent approval)
10. Best Buy's Hubert Joly (97 percent approval)

Inder Prajapati

This news is Content Editor Inder Prajapati