ਏਸ਼ੀਆ ਕਮਜ਼ੋਰ, SGX ਨਿਫਟੀ ''ਤੇ ਦਬਾਅ

01/30/2020 9:30:11 AM

ਨਵੀਂ ਦਿੱਲੀ—ਏਸ਼ੀਆ ਦੀ ਅੱਜ ਕਮਜ਼ੋਰ ਸ਼ੁਰੂਆਤ ਹੋਈ ਹੈ। ਐੱਸ.ਜੀ.ਐਕਸ. ਨਿਫਟੀ ਵੀ 0.11 ਫੀਸਦੀ ਦੇ ਹੇਠਾਂ ਹੈ। ਉੱਧਰ ਯੂ.ਐੱਸ ਫੈਡ ਦੇ ਵਿਆਜ ਦਰਾਂ 'ਚ ਬਦਲਾਅ ਨਹੀਂ ਕਰਨ ਦੇ ਬਾਅਦ ਅਮਰੀਕੀ ਬਾਜ਼ਾਰ ਕੱਲ ਫਲੈਟ ਬੰਦ ਹੋਏ ਹਨ। ਫੈਡ ਨੇ ਕਿਹਾ ਕਿ ਅਜੇ ਕੋਰੋਨਾ ਵਾਇਰਸ ਨਾਲ ਹੋਏ ਆਰਥਿਕ ਨੁਕਸਾਨ ਦਾ ਮੁੱਲਾਂਕਣ ਕਰਨਾ ਜਲਦਬਾਜ਼ੀ ਹੋਵੇਗੀ। ਉੱਧਰ ਚੀਨ 'ਚ ਕੋਰੋਨਾ ਵਾਇਰਸ ਨਾਲ 170 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ 1 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। 7711 ਤੋਂ ਜ਼ਿਆਦਾ ਲੋਕਾਂ ਨੂੰ ਨਿਗਰਾਨੀ 'ਚ ਰੱਖਿਆ ਗਿਆ ਹੈ। ਕੋਰੋਨਾ ਨੂੰ ਲੈ ਕੇ ਦੁਨੀਆ ਭਰ 'ਚ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤ ਸਮੇਤ ਕਈ ਦੇਸ਼ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ 'ਚ ਜੁਟੇ ਹਨ। ਏਅਰ ਇੰਡੀਆ ਅਤੇ ਇੰਡੀਗੋ ਨੇ ਚੀਨ ਦੀ ਫਲਾਈਟ ਰੋਕ ਦਿੱਤੀ ਹੈ। ਫਰਾਂਸ 'ਚ ਹੁਣ ਤੱਕ 5 ਮਾਮਲੇ ਸਾਹਮਣੇ ਆਏ ਹਨ। ਕਈ ਦੇਸ਼ ਚੀਨ ਤੋਂ ਨਾਗਰਿਕਾਂ ਨੂੰ ਕੱਢ ਰਹੇ ਹਨ। ਯੂ.ਐੱਸ. ਨੇ ਆਪਣੇ 200 ਨਾਗਰਿਕਾਂ ਨੂੰ ਚੀਨ ਤੋਂ ਕੱਢ ਲਿਆ ਹੈ। ਗੂਗਲ ਨੇ ਚੀਨ 'ਚ ਆਪਣਾ ਆਫਿਸ ਬੰਦ ਕਰ ਦਿੱਤਾ ਹੈ। ਕੋਰੋਨਾ ਵਾਇਰਸ 'ਤੇ ਭਾਰਤ 'ਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਭਾਰਤ ਚੀਨ ਤੋਂ ਆਪਣੇ 250 ਨਾਗਰਿਕਾਂ ਨੂੰ ਬਾਹਰ ਕੱਢਗਾ। 21 ਏਅਰਪੋਰਟਸ 'ਤੇ ਥਰਮਲ ਸਕ੍ਰੀਨਿੰਗ ਦੀ ਵਿਵਸਥਾ ਕੀਤੀ ਗਈ ਹੈ।
ਏਸ਼ੀਆ ਬਾਜ਼ਾਰਾਂ 'ਚ ਅੱਜ ਸੁਸਤੀ ਨਜ਼ਰ ਆ ਰਹੀ ਹੈ। ਐੱਸ.ਜੀ.ਐਕਸ. ਨਿਫਟੀ 21 ਅੰਕ ਭਾਵ 0.17 ਫੀਸਦੀ ਦੀ ਕਮਜ਼ੋਰੀ ਦੇ ਨਾਲ 12,112 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਨਿੱਕੇਈ 365.80 ਭਾਵ 1.56 ਫੀਸਦੀ ਦੀ ਗਿਰਾਵਟ ਦੇ ਨਾਲ 23,013.60 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਸਟ੍ਰੇਟਸ ਟਾਈਮਜ਼ 'ਚ ਵੀ 0.30 ਫੀਸਦੀ ਦੀ ਕਮਜ਼ੋਰੀ ਨਜ਼ਰ ਆ ਰਹੀ ਹੈ। ਤਾਈਵਾਨ ਦਾ ਬਾਜ਼ਾਰ ਵੀ 4.57 ਫੀਸਦੀ ਦੀ ਗਿਰਾਵਟ ਦੇ ਨਾਲ 11,564.94 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਹੈਂਗਸੇਂਗ 1.46 ਫੀਸਦੀ ਦੀ ਕਮਜ਼ੋਰੀ ਦੇ ਨਾਲ 26,763.08 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਕੋਸਪੀ 'ਚ ਵੀ 0.91 ਫੀਸਦੀ ਦੀ ਕਮਜ਼ੋਰੀ ਦਿਸ ਰਹੀ ਹੈ। ਉੱਧਰ ਸ਼ੰਘਾਈ ਕੰਪੋਜ਼ਿਟ 2.75 ਫੀਸਦੀ ਦੀ ਕਮਜ਼ੋਰੀ ਦੇ ਨਾਲ 2,976.53 ਦੇ ਪੱਧਰ 'ਤੇ ਦਿਸ ਰਿਹਾ ਹੈ।
ਉੱਧਰ ਕੱਲ ਅਮਰੀਕੀ ਬਾਜ਼ਾਰ ਫਲੈਟ ਬੰਦ ਹੋਏ ਸਨ। ਡਾਓ ਅਤੇ ਨੈਸਡੈਕ ਹਲਕੇ ਵਾਧੇ ਦੇ ਨਾਲ ਬੰਦ ਹੋਣ 'ਚ ਕਾਮਯਾਬ ਰਹੇ ਸਨ ਪਰ ਐੱਸ ਐਂਡ ਪੀ 500 ਲਾਲ ਨਿਸ਼ਾਨ 'ਚ ਬੰਦ ਹੋਇਆ ਸੀ।


Aarti dhillon

Content Editor

Related News