ਕੱਪੜਿਆਂ ਦੇ ਬਰਾਮਦਕਾਰਾਂ ਨੂੰ ਧਾਗੇ ਦਾ ਗੰਭੀਰ ਸੰਕਟ, ਕੀਮਤਾਂ ’ਚ ਵਾਧਾ

01/02/2021 9:20:45 AM

ਚੇਨਈ (ਇੰਟ.) – ਅਮਰੀਕਾ ਵਲੋਂ ਚੀਨ ਦੀ ਕਪਾਹ ’ਤੇ ਪਾਬੰਦੀ ਲਾਉਣ, ਕੱਪੜਿਆਂ ਦੇ ਆਰਡਰ ’ਚ ਅਚਾਨਕ ਭਾਰੀ ਵਾਧਾ ਅਤੇ ਵੱਖ-ਵੱਖ ਦੇਸ਼ਾਂ ਵੀਅਤਨਾਮ ਅਤੇ ਬੰਗਲਾਦੇਸ਼ ਆਦਿ ਨੂੰ ਬਰਾਮਦ ’ਚ ਵਾਧੇ ਕਾਰਣ ਧਾਗੇ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ, ਜਿਸ ਕਾਰਣ ਕੱਪੜਿਆਂ ਦੇ ਬਰਾਮਦਕਾਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਤਿਰੂੰਪੁਰ ਐਕਸਪੋਰਟਰਸ ਐਸੋਸੀਏਸ਼ਨ ਨੇ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਐਸੋਸੀਏਸ਼ਨ ਦਾ ਦੋਸ਼ ਹੈ ਕਿ ਵੱਖ-ਵੱਖ ਵੱਡੀਆਂ ਮਿੱਲ੍ਹਾਂ ਨੇ ਧਾਗੇ ਦਾ ਸਟਾਕ ਜਮ੍ਹਾ ਕਰ ਲਿਆ ਹੈ, ਜਿਸ ਕਾਰਣ ਉਨ੍ਹਾਂ ਦੇ ਬਰਾਮਦ ਦੇ ਵਪਾਰ ’ਤੇ ਬਹੁਤ ਮਾੜਾ ਅਸਰ ਪਿਆ ਰਿਹਾ ਹੈ। ਮਿੱਲ੍ਹਾਂ ਵਲੋਂ ਧਾਗੇ ਦਾ ਸਟਾਕ ਜਮ੍ਹਾ ਕਰਨ ਕਾਰਣ ਕੱਪੜਾ ਤਿਆਰ ਕਰਨ ਵਾਲੀਆਂ ਇਕਾਈਆਂ ਨੂੰ ਗੰਭੀਰ ਕਿਸਮ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੀ ਬਰਾਮਦ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਨਾਲ ਹੀ ਕਈ ਵਰਕਰਾਂ ਦੀ ਛਾਂਟੀ ਕੀਤੇ ਜਾਣ ਦਾ ਵੀ ਡਰ ਪੈਦਾ ਹੋ ਗਿਆ ਹੈ।

ਇਹ ਵੀ ਵੇਖੋ - ਨਵੇਂ ਸਾਲ ਮੌਕੇ ਜੋਮੈਟੋ ’ਤੇ ਹਰ ਮਿੰਟ ਆਏ 4000 ਤੋਂ ਵੱਧ ਆਰਡਰ, ਸਭ ਤੋਂ ਜ਼ਿਆਦਾ ਇਸ ਡਿਸ਼ ਦੀ ਰਹੀ ਮੰਗ

ਐਸੋਸੀਏਸ਼ਨ ਦੇ ਪ੍ਰਧਾਨ ਰਾਜਾ ਐੱਮ. ਸ਼ਨਮੁਗਮ ਨੇ ਇਕ ਚਿੱਠੀ ’ਚ ਉਕਤ ਗੱਲਾਂ ਕਹੀਆਂ ਹਨ। ਅਮਰੀਕਾ ਵਲੋਂ ਚੀਨ ਦੇ ਧਾਗੇ ’ਤੇ ਪਾਬੰਦੀ ਲਾਏ ਜਾਣ ਪਿੱਛੋ ਵੀਅਤਨਾਮ ਅਤੇ ਬੰਗਲਾਦੇਸ਼ ਦੇ ਕੱਪੜਾ ਨਿਰਮਾਤਾਵਾਂ ਨੇ ਭਾਰਤੀ ਮਿੱਲ੍ਹਾਂ ਤੋਂ ਧਾਗਾ ਖਰੀਦਣਾ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਕੱਪੜਾ ਮਿੱਲ੍ਹਾਂ ਵਾਲੇ ਧਾਗੇ ਦੀ ਵੱਧ ਕੀਮਤ ਦੇਣ ਲਈ ਤਿਆਰ ਹਨ ਪਰ ਸਪਲਾਈ ਨੂੰ ਰੋਕਣਾ ਠੀਕ ਨਹੀਂ ਹੈ। ਕੱਪੜਾ ਮਿੱਲ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਬਰਾਮਦ ਲਈ ਧਾਗੇ ਨੂੰ ਚੈਨੇਲਾਈਜ਼ ਕਰ ਰਹੇ ਹਨ।

ਇਹ ਵੀ ਵੇਖੋ - UK ਜਾਣ ਵਾਲੇ ਯਾਤਰੀਆਂ ਲਈ ਖ਼ੁਸ਼ਖ਼ਬਰੀ, AirIndia ਨੇ ਦਿੱਤੀ ਇਹ ਸਹੂਲਤ

ਕੰਪਨੀਆਂ ਨੇ ਅਪਣਾਏ ਨਵੇਂ ਢੰਗ

ਧਾਗੇ ਦੀ ਸਪਲਾਈ ’ਚ ਰੁਕਾਵਟ ਪੈਣ ਕਾਰਣ ਕੰਪਨੀਆਂ ਨੇ ਸਥਾਨਕ ਅਤੇ ਵਿਦੇਸ਼ੀ ਪੱਧਰ ’ਤੇ ਨਵੇਂ ਢੰਗ-ਤਰੀਕੇ ਅਪਣਾਉਣੇ ਸ਼ੁਰੂ ਕੀਤੇ ਹਨ। ਇੰਡੀਅਨ ਟੈਕਸ ਪ੍ਰੈਨਿਓਰਸ ਫੈੱਡਰੇਸ਼ਨ ਦੇ ਕਨਵੀਨਰ ਪ੍ਰਭੂ ਨੇ ਕਿਹਾ ਕਿ ਸਭ ਕੁਝ ਆਰਜ਼ੀ ਹੈ ਅਤੇ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਪਿਛਲੇ 3 ਮਹੀਨਿਆਂ ਤੋਂ ਧਾਗਿਆਂ ਦੀਆਂ ਕੀਮਤਾਂ ’ਚ ਵਾਧਾ ਹੋ ਰਿਹਾ ਹੈ। ਇਕ ਕਿਲੋ ਧਾਗੇ ਦੀ ਕੀਮਤ 205 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 223 ਰੁਪਏ ਹੋ ਗਈ ਹੈ। ਇਸ ਦੇ ਮੁਕਾਬਲੇ ਕਪਾਹ ਦੀ ਕੀਮਤ ’ਚ ਵਧੇਰੇ ਵਾਧਾ ਹੋਇਆ ਹੈ। ਕਪਾਹ ਦੀ ਕੀਮਤ 38500 ਰੁਪਏ ਪ੍ਰਤੀ ਗੰਢ ਤੋਂ ਵਧ ਕੇ 43500 ਰੁਪਏ ਹੋ ਗਈ ਹੈ।

ਇਹ ਵੀ ਵੇਖੋ - Mahindra ਨੂੰ ਨਵੇਂ ਸਾਲ ’ਚ ਝਟਕਾ, ਇਸ ਕਾਰਨ Ford ਨਾਲ ਟੁੱਟਿਆ ਰਿਸ਼ਤਾ

ਨੋਟ - ਇਸ ਖ਼ਬਰ ਬਾਰੇ ਆਪਣੇ  ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Harinder Kaur

This news is Content Editor Harinder Kaur