ਸੇਵਾ ਖੇਤਰ ਨੇ ਨਵੰਬਰ ''ਚ ਫੜੀ ਰਫਤਾਰ, ਤਿੰਨ ਮਹੀਨੇ ਦੇ ਟਾਪ ''ਤੇ

12/04/2019 12:37:51 PM

ਨਵੀਂ ਦਿੱਲੀ—ਸੁਸਤੀ ਨਾਲ ਜੂਝ ਰਹੀ ਅਰਥਵਿਵਸਥਾ ਨੂੰ ਬੁੱਧਵਾਰ ਨੂੰ ਸੇਵਾ ਖੇਤਰ ਦੇ ਅੰਕੜਿਆਂ ਤੋਂ ਰਾਹਤ ਮਿਲੀ ਹੈ। ਨਵੇਂ ਕਾਨਟ੍ਰੈਕਟ ਕਾਰਨ ਨਵੰਬਰ 'ਚ ਸੇਵਾ ਖੇਤਰ ਨੇ ਇਕ ਵਾਰ ਫਿਰ ਰਫਤਾਰ ਫੜੀ ਅਤੇ ਬੀਤੇ ਤਿੰਨ ਮਹੀਨੇ 'ਚ ਇਹ ਸਭ ਤੋਂ ਤੇਜ਼ ਗਤੀ ਨਾਲ ਅੱਗੇ ਵਧਿਆ।
ਨਿਕੇੱਈ/ਆਈ.ਐੱਚ.ਐੱਸ. ਮਾਰਕਿਟ ਸਰਵਿਸੇਜ਼ ਮੈਨੇਜਰਸ ਇੰਡੈਕਸ ਨਵੰਬਰ 'ਚ ਵਧ ਕੇ 52.7 ਰਿਹਾ, ਜੋ ਅਕਤੂਬਰ 'ਚ 49.2 ਰਿਹਾ ਸੀ। 50 ਤੋਂ ਉੱਪਰ ਦਾ ਅੰਕੜਾ ਵਿਸਤਾਰ, ਜਦੋਂਕਿ ਇਸ ਤੋਂ ਹੇਠਾਂ ਦਾ ਅੰਕੜਾ ਸੰਕੁਚਨ ਦਰਸਾਉਂਦਾ ਹੈ।
ਆਈ.ਐੱਚ.ਐੱਸ. ਮਾਰਕਿਟ ਦੀ ਪ੍ਰਧਾਨ ਅਰਥਵਿਵਸਥਾ ਪਾਲੀਆਨ ਡੇ ਲਿਮਾ ਨੇ ਕਿਹਾ ਕਿ ਸੇਵਾ ਖੇਤਰ ਵਾਧਾ ਦਰ 'ਚ ਵਾਧੇ ਦਾ ਮੂਲ ਕਾਰਨ ਨਵੇਂ ਕਾਨਟ੍ਰੈਕਟ 'ਚ ਵਾਧਾ ਰਿਹਾ, ਜਿਸ ਨੇ ਸਿਰਫ ਸੇਵਾ ਖੇਤਰ ਨੂੰ ਗਰੋਥ ਦਾ ਮੰਚ ਮੁਹੱਈਆ ਕਰਵਾਇਆ ਸਗੋਂ ਰੁਜ਼ਗਾਰ ਵਧਣ ਦਾ ਕਾਰਨ ਬਣਿਆ ਹੈ।
ਮੰਗ ਦੀ ਜਾਣਕਾਰੀ ਦੇਣ ਵਾਲਾ ਇਕ ਸਬ-ਇੰਡੈਕਸ ਅਕਤੂਬਰ ਦੇ 50.1 ਤੋਂ ਵਧ ਕੇ ਨਵੰਬਰ 'ਚ 53.2 'ਤੇ ਪਹੁੰਚ ਗਿਆ, ਜਿਸ ਦਾ ਕਾਰਨ ਸੇਵਾ ਖੇਤਰ ਮਹੀਨਿਆਂ 'ਚ ਸਭ ਤੋਂ ਤੇਜ਼ ਗਤੀ ਨਾਲ ਰੁਜ਼ਗਾਰ ਵਧਾਉਣ ਨੂੰ ਉਤਸ਼ਾਹਿਤ ਹੋਇਆ ਹੈ।
ਰਿਪੋਰਟ ਮੁਤਾਬਕ ਕੰਜ਼ਿਊਮਰ ਸਰਵਿਸੇਜ਼, ਇੰਫਾਰਮੇਸ਼ਨ ਐਂਡ ਕਮਿਊਨਿਕੇਸ਼ਨਸ ਅਤੇ ਰੀਅਲ ਅਸਟੇਟ ਐਂਡ ਬਿਜ਼ਨੈੱਸ ਸਰਵਿਸੇਜ਼ 'ਚ ਤੇਜ਼ੀ ਨਾਲ ਸੇਵਾ ਖੇਤਰ ਦੀ ਗਤੀਵਿਧੀਆਂ 'ਚ ਵਿਸਤਾਰ ਦਰਜ ਕੀਤਾ ਗਿਆ। ਟਰਾਂਸਪੋਰਟ ਐਂਡ ਸਟੋਰੇਜ਼ ਅਤੇ ਫਾਈਨੈਂਸ ਐਂਡ ਇੰਸ਼ੋਰੈਂਸ ਕੰਪਨੀਆਂ ਦੀ ਗਤੀਵਿਧੀਆਂ 'ਚ ਗਿਰਾਵਟ ਦਰਜ ਕੀਤੀ ਗਈ। ਫਾਈਨੈਂਸ ਅਤੇ ਇੰਸ਼ੋਰੈਂਸ ਛੱਡ ਕੇ ਸੇਵਾ ਖੇਤਰ ਦੀਆਂ ਹੋਰ ਕੰਪਨੀਆਂ 'ਚ ਰੁਜ਼ਗਾਰ 'ਚ ਨਵੰਬਰ 'ਚ ਵਾਧਾ ਦੇਖਿਆ ਗਿਆ।


Aarti dhillon

Content Editor

Related News