ਚੋਣ ਨਤੀਜਿਆਂ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਵਾਧੇ ਨਾਲ ਬੰਦ, ਸੈਂਸੈਕਸ 140 ਅੰਕ ਮਜ਼ਬੂਤ

05/22/2019 4:43:01 PM

ਮੁੰਬਈ—ਚੋਣ ਨਤੀਜਿਆਂ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲਿਆ। ਸੈਂਸੈਕਸ 140.41 ਅੰਕ ਜਦੋਂਕਿ ਨਿਫਟੀ 44.85 ਅੰਕ ਮਜ਼ਬੂਤ ਹੋ ਕੇ ਕ੍ਰਮਵਾਰ 39,110.21 ਅਤੇ 11,753.95 'ਤੇ ਬੰਦ ਹੋਇਆ ਹੈ। ਆਮ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਤੇਲ ਅਤੇ ਗੈਸ, ਬੈਂਕਿੰਗ ਅਤੇ ਆਈ.ਟੀ. ਖੇਤਰ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਤੇਜ਼ੀ ਨਾਲ ਸੈਂਸੈਕਸ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ 153 ਅੰਕ ਚੜ੍ਹਿਆ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕਾਂਕ ਸ਼ੁਰੂਆਤੀ ਕਾਰੋਬਾਰ 'ਚ 153.10 ਅੰਕ ਭਾਵ 0.39 ਫੀਸਦੀ ਵਧ ਕੇ 39,122.10 ਅੰਕ 'ਤੇ ਪਹੁੰਚ ਗਿਆ। ਉੱਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਸ਼ੁਰੂਆਤੀ ਦੌਰ 'ਚ 35.90 ਅੰਕ ਭਾਵ 0.31 ਫੀਸਦੀ ਵਧ ਕੇ 11,745.00 ਅੰਕ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੈਂਸੈਕਸ ਅਤੇ ਨਿਫਟੀ ਗਿਰਾਵਟ ਦੇ ਨਾਲ ਬੰਦ ਹੋਏ ਸਨ। ਵਿਸ਼ਲੇਸ਼ਕਾਂ ਮੁਤਾਬਕ ਲੋਕਸਭਾ ਚੋਣਾਂ ਲਈ ਵੋਟਿੰਗ ਖਤਮ ਹੋਣ ਤੋਂ ਬਾਅਦ ਜਾਰੀ ਜ਼ਿਆਦਾਤਰ ਚੁਣਾਵੀ ਸਰਵੇਖਣਾਂ (ਐਕਜ਼ਿਟ ਪੋਲ) 'ਚ ਮੋਦੀ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾਂਤਰਿਕ ਗਠਬੰਧਨ (ਰਾਜਗ) ਨੂੰ ਸਪੱਸ਼ਟ ਬਹੁਮਤ ਮਿਲਣ ਦੇ ਅਨੁਮਾਨਾਂ ਨਾਲ ਨਿਵੇਸ਼ਕਾਂ ਦੀ ਧਾਰਨਾ ਹਾਂ-ਪੱਖੀ ਰਹੀ। ਚੋਣ ਦੇ ਨਤੀਜੇ ਵੀਰਵਾਰ (23 ਮਈ) ਨੂੰ ਆਉਣੇ ਹਨ। 
ਕਾਰੋਬਾਰੀਆਂ ਨੇ ਕਿਹਾ ਕਿ ਵਿਦੇਸ਼ੀ ਪੂੰਜੀ ਦੇ ਨਿਰੰਤਰ ਨਿਵੇਸ਼ ਨਾਲ ਵੀ ਬਾਜ਼ਾਰ ਨੂੰ ਬਲ ਮਿਲਿਆ। ਸ਼ੇਅਰ ਬਾਜ਼ਾਰ ਦੇ ਕੋਲ ਮੌਜੂਦ ਅੰਕੜਿਆਂ ਮੁਤਾਬਕ ਵਿਦੇਸ਼ੀ ਨਿਵੇਸ਼ਕਾਂ ਨੇ ਮੰਗਲਵਾਰ ਨੂੰ ਸ਼ੁੱਧ ਰੂਪ ਨਾਲ 1,185.44 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਜਦੋਂਕਿ ਘਰੇਲੂ ਸੰਸਥਾਗਤ ਨਿਵੇਸ਼ਕ 1,090,32 ਕਰੋੜ ਰੁਪਏ ਦੇ ਸ਼ੇਅਰ ਦੇ ਸ਼ੁੱਧ ਬਿਕਵਾਲ ਰਹੇ।

Aarti dhillon

This news is Content Editor Aarti dhillon