ਸੈਂਸੈਕਸ 3934 ਅੰਕ ਤੇ ਨਿਫਟੀ 1135 ਅੰਕ ਟੁੱਟ ਕੇ ਬੰਦ, ਬਾਜ਼ਾਰ ਅਗਸਤ 2014 ਦੇ ਬਾਅਦ ਦੇ ਹੇਠਲੇ ਪੱਧਰ 'ਤੇ ਪਹੁੰਚਿਆ

03/23/2020 4:39:19 PM

ਮੁੰਬਈ — ਕੋਰੋਨਾ ਵਾਇਰਸ ਤੋਂ ਸ਼ੇਅਰ ਬਾਜ਼ਾਰ ਵੀ ਬਚ ਨਹੀਂ ਸਕਿਆ ਹੈ। ਮਾਰੂ ਕੋਰੋਨਾ ਵਾਇਰਸ ਦੇ ਮਰੀਜ਼ਾ ਦੀ ਸੰਖਿਆ ਵਧਣ ਕਰਕੇ ਘਰੇਲੂ ਬਾਜ਼ਾਰ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਗਿਰਾਵਟ ਦੇ ਕਾਰਨ ਬਾਜ਼ਾਰ 'ਚ ਲੋਅਰ ਸਰਕਿਟ ਲੱਗਾ ਯਾਨੀ ਕਿ 45 ਮਿੰਟ ਲਈ ਕਾਰੋਬਾਰ ਬੰਦ ਕਰ ਦਿੱਤਾ ਗਿਆ ਸੀ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਕਿ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਖੌਫ ਨਾਲ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ। ਸੈਂਸੈਕਸ 3,934.72 ਅੰਕਾਂ ਦੀ ਗਿਰਾਵਟ ਦੇ ਨਾਲ 25981.24 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 1,135.20 ਅੰਕਾਂ ਦੀ ਗਿਰਾਵਟ ਦੇ ਨਾਲ 7610.25 ਅੰਕ 'ਤੇ ਬੰਦ ਹੋਇਆ ਹੈ।

ਦਿੱਗਜ ਸ਼ੇਅਰਾਂ ਦੀ ਗੱਲ ਕਰੀਏ ਤਾਂ ਅੱਜ ਸਾਰੀਆਂ ਕੰਪਨੀਆਂ ਦੇ ਸ਼ੇਅਰ ਲਾਲ ਬਾਜ਼ਾਰ 'ਚ ਬੰਦ ਹੋਏ। 

ਟਾਪ ਲੂਜ਼ਰਜ਼ ਕੰਪਨੀਆਂ

ਐਕਸਿਸ ਬੈਂਕ (-27.60 ਪ੍ਰਤੀਸ਼ਤ)
ਬਜਾਜ ਫਿਨਸਰਵ (-27.48 ਪ੍ਰਤੀਸ਼ਤ)
ਇੰਡਸਇੰਡ ਬੈਂਕ (-23.92 ਪ੍ਰਤੀਸ਼ਤ)
ਬਜਾਜ ਵਿੱਤ (-22.73 ਪ੍ਰਤੀਸ਼ਤ)
ਜੀ. ਲਿਮਟਿਡ (-19.98 ਪ੍ਰਤੀਸ਼ਤ)
ਆਈਸੀਆਈਸੀਆਈ ਬੈਂਕ (-18.31 ਪ੍ਰਤੀਸ਼ਤ)
ਮਾਰੂਤੀ (-17.74 ਪ੍ਰਤੀਸ਼ਤ)
ਗ੍ਰਾਸਿਮ (-17.65 ਪ੍ਰਤੀਸ਼ਤ)
ਜੇਐਸਡਬਲਯੂ ਸਟੀਲ (-16.98%)
ਐਲ ਐਂਡ ਟੀ (-16.62 ਪ੍ਰਤੀਸ਼ਤ)

ਇਸ ਤੋਂ ਪਹਿਲਾਂ ਸੈਂਸੈਕਸ 3,214.48 ਅੰਕ ਯਾਨੀ ਕਿ 10.75 ਫੀਸਦੀ ਦੀ ਕਮਜ਼ੋਰੀ ਦੇ ਨਾਲ 26701.48 ਅੰਕ ਅਤੇ ਨਿਫਟੀ 938.60 ਅੰਕਾਂ ਦੀ ਕਮਜ਼ੋਰੀ ਦੇ ਨਾਲ 7806.85 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਬਾਜ਼ਾਰ ਵਿਚ 1 ਮਹੀਨੇ ਵਿਚ ਦੂਜੀ ਵਾਰ ਅੱਜ ਫਿਰ 10 ਫੀਸਦੀ ਦਾ ਲੋਅਰ ਸਰਕਟ ਲੱਗਾ ਹੈ। 

ਦਿਨ ਭਰ ਅਜਿਹਾ ਰਿਹਾ ਬਾਜ਼ਾਰ ਦਾ ਹਾਲ

ਬੰਬਈ ਸਟਾਕ ਐਕਸਚੇਂਜ 'ਚ ਕਾਰੋਬਾਰ ਬਹਾਲ ਹੋਣ ਦੇ ਬਾਅਦ ਵੀ ਗਿਰਾਵਟ ਬਰਕਰਾਰ ਰਹੀ। ਸੈਂਸੈਕਸ 3,185.84 ਅੰਕ ਟੁੱਟ ਕੇ 26,730.12 ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 923.95 ਅੰਕ ਟੁੱਟ ਕੇ 7,821.50 ਅੰਕ 'ਤੇ ਪਹੁੰਚ ਗਿਆ ਸੀ। ਸੈਂਸੈਕਸ 'ਚ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਦੌਰਾਨ ਲਗਭਗ 3,000 ਅੰਕਾਂ ਦੀ ਭਾਰੀ ਗਿਰਾਵਟ ਦੇਖੀ ਗਈ।


Harinder Kaur

Content Editor

Related News