ਸੈਂਸੈਕਸ 'ਚ 600 ਅੰਕ ਦੀ ਵੱਡੀ ਗਿਰਾਵਟ, ਨਿਫਟੀ 1.34 ਫੀਸਦੀ ਡਿੱਗ ਕੇ ਬੰਦ

10/28/2020 3:57:49 PM

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਖ਼ਰਾਬ ਸੰਕੇਤਾਂ ਕਾਰਨ ਬੁੱਧਵਾਰ ਨੂੰ ਸੈਂਸੈਕਸ ਤੇ ਨਿਫਟੀ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ।

ਸੰਯੁਕਤ ਰਾਜ ਅਮਰੀਕਾ ਤੇ ਯੂਰਪ 'ਚ ਕੋਰੋਨਾ ਵਾਇਰਸ ਮਹਾਮਾਰੀ ਦੇ ਵੱਧ ਰਹੇ ਮਾਮਲੇ ਅਤੇ ਅਗਲੇ ਹਫ਼ਤੇ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਨਿਵੇਸ਼ਕਾਂ ਦੇ ਸਾਵਧਾਨੀ ਰੁਖ਼ ਕਾਰਨ ਵਿਸ਼ਵ ਭਰ ਦੇ ਬਾਜ਼ਾਰਾਂ 'ਚ ਵਿਕਵਾਲੀ ਦੇਖਣ ਨੂੰ ਮਿਲੀ।

ਉੱਥੇ ਹੀ, ਐੱਚ. ਡੀ. ਐੱਫ. ਸੀ. ਅਤੇ ਐੱਚ. ਡੀ. ਐੱਫ. ਸੀ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਆਰ. ਆਈ. ਐੱਲ., ਇੰਫੋਸਿਸ ਅਤੇ ਕੋਟਕ ਬੈਂਕ 'ਚ ਭਾਰੀ ਵਿਕਵਾਲੀ ਕਾਰਨ ਭਾਰਤੀ ਬਾਜ਼ਾਰ 1 ਫੀਸਦੀ ਤੋਂ ਜ਼ਿਆਦਾ ਹੇਠਾਂ ਆ ਗਏ। ਸੈਂਸੈਕਸ 599.64 ਅੰਕ ਯਾਨੀ 1.48 ਫੀਸਦੀ ਦੀ ਗਿਰਾਵਟ ਨਾਲ 39,922.46 'ਤੇ, ਜਦੋਂ ਕਿ ਨਿਫਟੀ 159.80 ਅੰਕ ਯਾਨੀ 1.34 ਫੀਸਦੀ ਡਿੱਗ ਕੇ 11,729.60 'ਤੇ ਬੰਦ ਹੋਇਆ।

ਸੈਂਸੈਕਸ 'ਚ 30 'ਚੋਂ 25 ਸਟਾਕਸ ਲਾਲ ਨਿਸ਼ਾਨ 'ਤੇ ਬੰਦ ਹੋਏ। ਉੱਥੇ ਹੀ, ਸਭ ਤੋਂ ਵੱਧ ਗਿਰਾਵਟ 3.39 ਫੀਸਦੀ ਐੱਚ. ਡੀ. ਐੱਫ. ਸੀ. 'ਚ ਦਰਜ ਹੋਈ। ਇੰਡਸਇੰਡ ਬੈਂਕ 'ਚ 3.14 ਫੀਸਦੀ, ਆਈ. ਸੀ. ਆਈ. ਸੀ. ਆਈ. ਬੈਂਕ 'ਚ 3.03 ਫੀਸਦੀ ਦੀ ਗਿਰਾਵਟ ਆਈ। ਇਸ ਤੋਂ ਇਲਾਵਾ ਏਅਰਟੈੱਲ ਨੇ 3.39 ਫੀਸਦੀ, ਮਹਿੰਦਰਾ ਐਂਡ ਮਹਿੰਦਰਾ ਨੇ 1.18 ਫੀਸਦੀ ਅਤੇ ਐੱਲ. ਐਂਡ ਟੀ. ਨੇ 0.53 ਫੀਸਦੀ ਦੀ ਤੇਜ਼ੀ ਦਰਜ ਕੀਤੀ। ਟੈਲੀਕਾਮ ਤੇ ਕੈਪੀਟਲ ਗੁੱਡਜ਼ ਨੂੰ ਛੱਡ ਕੇ ਸਾਰੇ ਸੈਕਟਰਲ ਸੂਚਕ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ।


Sanjeev

Content Editor

Related News