ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ 71 ਅੰਕ ਫਿਸਲਿਆ ਅਤੇ ਨਿਫਟੀ 12010 ਦੇ ਪੱਧਰ 'ਤੇ ਬੰਦ

12/05/2019 3:59:45 PM

ਬਿਜ਼ਨੈੱਸ ਡੈਸਕ—ਭਾਰਤੀ ਸ਼ੇਅਰ ਬਾਜ਼ਾਰ ਅੱਜ ਗਿਰਾਵਟ ਦੇ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 70.70 ਅੰਕ ਭਾਵ 0.17 ਫੀਸਦੀ ਡਿੱਗ ਕੇ 40,779.59 'ਤੇ ਅਤੇ ਨਿਫਟੀ 32.60 ਅੰਕ ਭਾਵ 0.27 ਫੀਸਦੀ ਡਿੱਗ ਕੇ 12,010.60 ਦੇ ਪੱਧਰ 'ਤੇ ਬੰਦ ਹੋਇਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.74 ਫੀਸਦੀ ਅਤੇ ਮਿਡਕੈਪ ਇੰਡੈਕਸ 0.95 ਫੀਸਦੀ ਡਿੱਗ ਕੇ ਬੰਦ ਹੋਇਆ ਹੈ।
ਬੈਂਕਿੰਗ ਸੇਅਰਾਂ 'ਚ ਗਿਰਾਵਟ
ਬੈਂਕ ਸੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਬੈਂਕ ਨਿਫਟੀ ਇੰਡੈਕਸ 241 ਅੰਕ ਡਿੱਗ ਕੇ 31630 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਟੋ, ਮੈਟਲ ਅਤੇ ਫਾਰਮਾ ਇੰਡੈਕਸ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਨਿਫਟੀ ਦਾ ਆਟੋ ਇੰਡੈਕਸ 0.61 ਫੀਸਦੀ, ਮੈਟਲ ਇੰਡੈਕਸ 2.60 ਫੀਸਦੀ, ਫਾਰਮਾ ਇੰਡੈਕਸ 1.03 ਫੀਸਦੀ ਡਿੱਗ ਕੇ ਬੰਦ ਹੋਏ ਹਨ।
ਟਾਪ ਗੇਨਰਸ
ਜੀ ਇੰਟਰਟੇਨਮੈਂਟ, ਟੀ.ਸੀ.ਐੱਸ., ਆਈ.ਟੀ.ਸੀ., ਲਾਰਸਨ, ਬ੍ਰਿਟਾਨੀਆ, ਇੰਫੋਸਿਸ, ਟੈੱਕ ਮਹਿੰਦਰਾ
ਟਾਪ ਲੂਜ਼ਰਸ
ਭਾਰਤੀ ਏਅਰਟੈੱਲ, ਜੇ.ਐੱਸ.ਡਬਲਿਊ ਸਟੀਲ, ਕੋਲ ਇੰਡੀਆ, ਟਾਟਾ ਸਟੀਲ, ਇੰਡਸਇੰਸ ਬੈਂਕ, ਟਾਟਾ ਮੋਟਰਸ, ਐੱਸ.ਬੀ.ਆਈ.  

Aarti dhillon

This news is Content Editor Aarti dhillon