ਸ਼ੇਅਰ ਬਾਜ਼ਾਰ ਗਿਰਾਵਟ, ਸੈਂਸੈਕਸ 80 ਅੰਕ ਫਿਸਲਿਆ ਅਤੇ ਨਿਫਟੀ 12060 ਦੇ ਪੱਧਰ ''ਤੇ

12/16/2019 4:00:45 PM

ਬਿਜ਼ਨੈੱਸ ਡੈਸਕ—ਭਾਰਤੀ ਸ਼ੇਅਰ ਬਾਜ਼ਾਰ ਅੱਜ ਗਿਰਾਵਟ ਦੇ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 70.99 ਅੰਕ ਭਾਵ 0.17 ਫੀਸਦੀ ਡਿੱਗ ਕੇ 40,938.72 'ਤੇ ਅਤੇ ਨਿਫਟੀ 26.20 ਅੰਕ ਭਾਵ 0.22 ਫੀਸਦੀ ਡਿੱਗ ਕੇ 12,060.50 ਦੇ ਪੱਧਰ 'ਤੇ ਬੰਦ ਹੋਇਆ ਹੈ।
ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ
ਅੱਜ ਦੇ ਕਾਰੋਬਾਰ 'ਚ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.20 ਫੀਸਦੀ ਅਤੇ ਮਿਡਕੈਪ ਇੰਡੈਕਸ 0.46 ਫੀਸਦੀ ਡਿੱਗ ਕੇ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ
ਬੈਂਕ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ ਇੰਡੈਕਸ 17 ਅੰਕ ਡਿੱਗ ਕੇ 31997 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਈ.ਟੀ., ਫਾਰਮਾ, ਮੈਟਲ, ਆਟੋ ਇੰਡੈਕਸ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ ਫਾਰਮਾ ਇੰਡੈਕਸ 'ਚ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਦਾ ਫਾਰਮਾ ਇੰਡੈਕਸ 0.25 ਫੀਸਦੀ, ਮੈਟਲ ਇੰਡੈਕਸ 1.32 ਫੀਸਦੀ, ਆਟੋ ਇੰਡੈਕਸ 0.99 ਫੀਸਦੀ ਡਿੱਗ ਕੇ ਬੰਦ ਹੋਏ ਹਨ।
ਟਾਪ ਗੇਨਰਸ
ਟੀ.ਸੀ.ਐੱਸ., ਐੱਚ.ਸੀ.ਐੱਲ., ਟੈੱਕ ਮਹਿੰਦਰਾ, ਗੇਲ, ਐੱਚ.ਡੀ.ਐੱਫ.ਸੀ., ਟੀ.ਸੀ.ਐੱਸ., ਕੋਟਕ ਮਹਿੰਦਰਾ
ਟਾਪ ਲੂਜ਼ਰਸ
ਅਦਾਨੀ ਪੋਟਰਸ, ਆਈ.ਟੀ.ਸੀ., ਕੋਲ ਇੰਡੀਆ, ਭਾਰਤੀ ਇੰਫਰਾਟੈੱਲ, ਟਾਟਾ ਸਟੀਲ, ਐੱਚ.ਯੂ.ਐੱਸ., ਵੇਦਾਂਤਾ, ਮਹਿੰਦਰਾ ਐਂਡ ਮਹਿੰਦਰਾ

Aarti dhillon

This news is Content Editor Aarti dhillon