ਸ਼ੇਅਰ ਬਾਜ਼ਾਰ ਦੀ ਲੰਬੀ ਛਲਾਂਗ: ਸੈਂਸੈਕਸ ਨੇ ਛੂਹਿਆ 40543 ਦਾ ਰਿਕਾਰਡ ਪੱਧਰ ਅਤੇ ਨਿਫਟੀ 11990 ਦੇ ਕਰੀਬ

11/06/2019 9:48:36 AM

ਬਿਜ਼ਨੈੱਸ ਡੈਸਕ—ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ 'ਚ ਅੱਜ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਦੁਪਿਹਰ ਦੇ ਕਾਰੋਬਾਰ ਦੇ ਦੌਰਾਨ ਸੈਂਸੈਕਸ ਨੇ 40543.09 ਦਾ ਰਿਕਾਰਡ ਪੱਧਰ ਛੂਹਿਆ ਅਤੇ ਨਿਫਟੀ 11989 ਦੇ ਪੱਧਰ 'ਤੇ ਪਹੁੰਚ ਗਿਆ ਹੈ। ਉੱਧਰ ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਭਾਰਤ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਦੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 93.85 ਅੰਕ ਡਿੱਗ ੇ 40,154.38 'ਤੇ ਅਤੇ ਨਿਫਟੀ 27.60 ਅੰਕ ਡਿੱਗ ਕੇ 11,889.60 ਦੇ ਪੱਧਰ 'ਤੇ ਖੁੱਲ੍ਹਿਆ।
ਸਮਾਲਕੈਪ-ਮਿਡਕੈਪ ਸ਼ੇਅਰਾਂ 'ਚ ਰਲਿਆ-ਮਿਲਿਆ ਕਾਰੋਬਾਰ
ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਰਲਿਆ-ਮਿਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.10 ਫੀਸਦੀ ਵਧ ਕੇ ਅਤੇ ਮਿਡਕੈਪ ਇੰਡੈਕਸ 0.08 ਫੀਸਦੀ ਡਿੱਗ ਕੇ ਕਾਰੋਬਾਰ ਕਰ ਰਿਹਾ ਹੈ।
ਬੈਂਕਿੰਗ ਸ਼ੇਅਰ 'ਚ ਗਿਰਾਵਟ
ਬੈਂਕ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੈਂਕ ਨਿਫਟੀ ਇੰਡੈਕਸ 105 ਅੰਕ ਡਿੱਗ ਕੇ 20114 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 0.15 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਉੱਧਰ ਫਾਰਮਾ, ਇੰਡੈਕਸ 0.50 ਫੀਸਦੀ, ਮੈਟਲ ਇੰਡੈਕਸ 0.76 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
ਕੌਮਾਂਤਰੀ ਬਾਜ਼ਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰਾਂ 'ਚ ਸੁਸਤੀ ਦੇਖਣ ਨੂੰ ਮਿਲ ਰਹੀ ਹੈ। ਐੱਸ.ਜੀ.ਐਕਸ ਨਿਫਟੀ ਕਰੀਬ ਚੌਥਾਈ ਫੀਸਦੀ ਹੇਠਾਂ ਕਾਰੋਬਾਰ ਕਰ ਰਿਹਾ ਹੈ। ਨਿਕੱਏ ਵੀ 0.05 ਫੀਸਦੀ ਦੇ ਮਾਮੂਲੀ ਵਾਧਾ ਹੀ ਦਿਖਾ ਰਿਹਾ ਹੈ। ਹਾਲਾਂਕਿ ਕਿ ਸਟ੍ਰੇਟਸ ਟਾਈਮਜ਼ 'ਚ 0.33 ਫੀਸਦੀ ਦਾ ਵਾਧਾ ਨਜ਼ਰ ਆ ਰਿਹਾ ਹੈ। ਪਰ ਹੈਂਗਸੇਂਗ ਲਾਲ ਨਿਸ਼ਾਨ 'ਚ ਕਾਰੋਬਾਰ ਕਰ ਰਿਹਾ ਹੈ। ਕੋਸਪੀ ਦੇ ਨਾਲ ਹੀ ਤਾਈਵਾਨ ਅਤੇ ਚੀਨ ਦੇ ਬਾਜ਼ਾਰ 'ਚ ਸੁਸਤੀ ਨਜ਼ਰ ਆ ਰਹੀ ਹੈ। ਯੂ.ਐੱਸ. ਤੋਂ ਵੀ ਸੰਕੇਤ ਰਲੇ-ਮਿਲੇ ਮਿਲ ਰਹੇ ਹਨ। ਕੱਲ ਡਾਓ ਰਿਕਾਰਡ ਉੱਚਾਈ 'ਤੇ ਬੰਦ ਹੋਇਆ ਸੀ। ਤਿਮਾਹੀ ਨਤੀਜੇ, ਵਧੀਆ ਆਰਥਿਕ ਅੰਕੜੇ ਤੋਂ ਸਹਾਰਾ ਮਿਲਿਆ। ਪਰ ਐੱਸ ਐਂਡ ਪੀ 500 ਲਾਲ ਨਿਸ਼ਾਨ 'ਚ ਬੰਦ ਹੋਇਆ ਸੀ। ਹਾਲਾਂਕਿ ਨੈਸਡੈਕ ਉੱਪਰ ਬੰਦ ਹੋਇਆ ਸੀ।
ਟਾਪ ਗੇਨਰਸ
ਜੀ ਇੰਟਰਟੇਨਮੈਂਟ, ਮਹਿੰਦਰਾ ਐਂਡ ਮਹਿੰਦਰਾ, ਹਿੰਡਾਲਕੋ, ਸਨ ਫਾਰਮਾ, ਸਿਪਲਾ, ਕੋਲ ਇੰਡੀਆ, ਵੇਦਾਂਤਾ, ਟਾਟਾ ਸਟੀਲ
ਟਾਪ ਲੂਜ਼ਰਸ
ਟਾਈਟਨ, ਭਾਰਤੀ ਇੰਫਰਾਟੈੱਲ, ਐੱਚ.ਸੀ.ਐੱਲ.ਟੈੱਕ, ਕੋਟਕ ਮਹਿੰਦਰਾ, ਭਾਰਤੀ ਏਅਰਟੈੱਲ, ਐਕਸਿਸ ਬੈਂਕ, ਰਿਲਾਇੰਸ

Aarti dhillon

This news is Content Editor Aarti dhillon