ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ 68 ਅੰਕ ਫਿਸਲਿਆ ਅਤੇ ਨਿਫਟੀ 12038 ਦੇ ਪੱਧਰ 'ਤੇ ਬੰਦ

11/26/2019 3:57:59 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਗਿਰਾਵਟ ਦੇ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਸੈਂਸੈਂਕਸ 67.93 ਅੰਕ ਭਾਵ 0.17 ਫੀਸਦੀ ਡਿੱਗ ਕੇ 40,821.30 'ਤੇ ਨਿਫਟੀ 36.05 ਅੰਕ ਭਾਵ 0.30 ਫੀਸਦੀ ਡਿੱਗ ਕੇ 12,037.70 ਦੇ ਪੱਧਰ 'ਤੇ ਬੰਦ ਹੋਇਆ।  
ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ
ਅੱਜ ਦੇ ਕਾਰੋਬਾਰ 'ਚ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.38 ਫੀਸਦੀ ਅਤੇ ਮਿਡਕੈਪ ਇੰਡੈਕਸ 0.79 ਫੀਸਦੀ ਡਿੱਗ ਕੇ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਤੇਜ਼ੀ
ਬੈਂਕ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ ਇੰਡੈਕਸ 162 ਅੰਕ ਵਧ ਕੇ 31,718 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਈ.ਟੀ., ਮੈਟਲ, ਆਟੋ ਇੰਡੈਕਸ 'ਚ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਦਾ ਆਈ.ਟੀ. ਇੰਡੈਕਸ 1.18 ਫੀਸਦੀ, ਮੈਟਲ ਇੰਡੈਕਸ 0.82 ਫੀਸਦੀ, ਆਟੋ ਇੰਡੈਕਸ 0.92 ਫੀਸਦੀ ਡਿੱਗ ਕੇ ਬੰਦ ਹੋਏ ਹਨ।
ਟਾਪ ਗੇਨਰਸ
ਆਈ.ਸੀ.ਆਈ.ਸੀ.ਆਈ. ਬੈਂਕ, ਗੇਲ, ਡਾ. ਰੈੱਡੀਜ਼ ਲੈਬਸ, ਟਾਟਾ ਸਟੀਲ, ਇੰਡਸਇੰਡ ਬੈਂਕ, ਹੀਰੋ ਮੋਟੋਕਾਰਪ, ਏਸ਼ੀਅਨ ਪੇਂਟਸ
ਟਾਪ ਲੂਜ਼ਰਸ
ਜੀ ਇੰਟਰਟੇਨਮੈਂਟ, ਭਾਰਤੀ ਇੰਫਰਾਟੈੱਲ, ਭਾਰਤੀ ਏਅਰਟੈੱਲ, ਜੇ.ਐੱਸ.ਡਬਲਿਊ ਸਟੀਲ, ਪਾਵਰ ਗ੍ਰਿਡ ਕਾਰਪ, ਐੱਚ.ਸੀ.ਐੱਸ.ਟੈੱਕ, ਟਾਟਾ ਮੋਟਰਸ

Aarti dhillon

This news is Content Editor Aarti dhillon