ਬਾਜ਼ਾਰ 'ਚ ਗਿਰਾਵਟ, ਸੈਂਸੈਕਸ 54 ਅੰਕ ਫਿਸਲਿਆ ਅਤੇ ਨਿਫਟੀ 11917 ਦੇ ਪੱਧਰ 'ਤੇ ਬੰਦ

11/05/2019 4:15:02 PM

ਬਿਜ਼ਨੈੱਸ ਡੈਸਕ—ਭਾਰਤੀ ਸ਼ੇਅਰ ਬਾਜ਼ਾਰ ਅੱਜ ਗਿਰਾਵਟ ਦੇ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 53.73 ਅੰਕ ਭਾਵ 0.13 ਫੀਸਦੀ ਡਿੱਗ ਕੇ 40,248.23 'ਤੇ ਅਤੇ ਨਿਫਟੀ 24.10 ਅੰਕ ਭਾਵ 0.20 ਫੀਸਦੀ ਡਿੱਗ ਕੇ 11,917.20 ਦੇ ਪੱਧਰ 'ਤੇ ਬੰਦ ਹੋਇਆ ਹੈ।
ਸਮਾਲਕੈਪ-ਮਿਡਕੈਪ ਸ਼ੇਅਰਾਂ 'ਚ ਗਿਰਾਵਟ
ਅੱਜ ਦੇ ਕਾਰੋਬਾਰ 'ਚ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.80 ਫੀਸਦੀ ਅਤੇ ਮਿਡਕੈਪ ਇੰਡੈਕਸ 1.13 ਫੀਸਦੀ ਡਿੱਗ ਕੇ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ
ਬੈਂਕ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਬੈਂਕ ਨਿਫਟੀ ਇੰਡੈਕਸ 113 ਅੰਕ ਡਿੱਗ ਕੇ 30219 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਆਈ.ਟੀ. ਇੰਡੈਕਸ 'ਚ 0.37 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਦੇ ਮੈਟਲ, ਆਟੋ 'ਚ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਦਾ ਮੈਟਲ ਇੰਡੈਕਸ 0.95 ਫੀਸਦੀ, ਆਟੋ ਇੰਡੈਕਸ 0.29 ਫੀਸਦੀ ਡਿੱਗ ਕੇ ਬੰਦ ਹੋਏ ਹਨ।
ਟਾਪ ਗੇਨਰਸ
ਭਾਰਤੀ ਇੰਫਰਾਟੈੱਲ, ਯੈੱਸ ਬੈਂਕ, ਬਜਾਜ ਫਾਈਨੈਂਸ, ਯੂ.ਪੀ.ਐੱਲ., ਐੱਸ.ਬੀ.ਆਈ., ਬਜਾਜ ਆਟੋ
ਟਾਪ ਲੂਜ਼ਰਸ
ਜੀ ਇੰਟਰਟੇਨਮੈਂਟ, ਇੰਡਸਇੰਡ ਬੈਂਕ, ਅਲਟਰਾ ਟੈੱਕ ਸੀਮੈਂਟ, ਆਇਸ਼ਰ ਮੋਟਰਸ, ਕੋਲ ਇੰਫੋਸਿਸ, ਸਨ ਫਾਰਮਾ, ਟਾਟਾ ਸਟੀਲ

Aarti dhillon

This news is Content Editor Aarti dhillon