ਬਾਜ਼ਾਰ 'ਚ ਗਿਰਾਵਟ ਹਾਵੀ, ਸੈਂਸੈਕਸ 433 ਅੰਕ ਡਿੱਗਾ ਅਤੇ ਨਿਫਟੀ 11175 ਦੇ ਪੱਧਰ 'ਤੇ ਬੰਦ

10/04/2019 3:48:06 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 433.56 ਅੰਕ ਭਾਵ 1.14 ਫੀਸਦੀ ਡਿੱਗ ਕੇ 37,673.31 'ਤੇ ਅਤੇ ਨਿਫਟੀ 139.25 ਅੰਕ ਭਾਵ 1.23 ਫੀਸਦੀ ਡਿੱਗ ਕੇ 11,174.75 ਦੇ ਪੱਧਰ 'ਤੇ ਬੰਦ ਹੋਇਆ ਹੈ। ਭਾਰਤੀ ਰਿਜ਼ਰਵ ਬੈਂਕ ਨੇ ਅੱਜ ਦੋ-ਮਹੀਨਾਵਾਰ ਮੌਦਰਿਕ ਨੀਤੀ 'ਚ ਰੈਪੋ ਰੇਟ 'ਚ 25 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਪਰ ਸ਼ੇਅਰ ਬਾਜ਼ਾਰ 'ਤੇ ਇਸ ਦਾ ਪੋਜ਼ੀਟਿਵ ਅਸਰ ਨਜ਼ਰ ਨਹੀਂ ਆਇਆ।
ਸਮਾਲਕੈਪ-ਮਿਡਕੈਪ ਸ਼ੇਅਰਾਂ 'ਚ ਗਿਰਾਵਟ
ਅੱਜ ਦੇ ਕਾਰੋਬਾਰ 'ਚ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.38 ਫੀਸਦੀ ਅਤੇ ਮਿਡਕੈਪ ਇੰਡੈਕਸ 0.30 ਫੀਸਦੀ ਡਿੱਗ ਕੇ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ
ਬੈਂਕ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ ਇੰਡੈਕਸ 307 ਅੰਕ ਡਿੱਗ ਕੇ 28418 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਆਈ.ਟੀ.ਇੰਡੈਕਸ 'ਚ 0.20 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਮੈਟਲ, ਫਾਰਮਾ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਨਿਫਟੀ ਦਾ ਮੈਟਲ ਇੰਡੈਕਸ 2.99 ਫੀਸਦੀ, ਫਾਰਮਾ ਇੰਡੈਕਸ 0.20 ਫੀਸਦੀ ਡਿੱਗ ਕੇ ਬੰਦ ਹੋਇਆ ਹੈ।
ਟਾਪ ਗੇਨਰਸ
ਓ.ਐੱਨ.ਜੀ.ਸੀ., ਇੰਡਸਇੰਡ ਬੈਂਕ, ਇੰਫੋਸਿਸ, ਐੱਨ.ਟੀ.ਪੀ.ਸੀ., ਟੀ.ਸੀ.ਐੱਸ.
ਟਾਪ ਲੂਜ਼ਰਸ
ਅਲਟ੍ਰਾ ਟੈੱਕ ਸੀਮੈਂਟ, ਜੀ ਇੰਟਰਟੇਨਮੈਂਨ, ਟਾਈਟਨ, ਆਈ.ਸੀ.ਆਈ.ਸੀ.ਆਈ. ਬੈਂਕ, ਕੋਟਕ ਮਹਿੰਦਰਾ, ਐੱਚ.ਡੀ.ਐੱਫ.ਸੀ. ਬੈਂਕ, ਲਾਰਸਨ, ਐੱਸ.ਬੀ.ਆਈ.

Aarti dhillon

This news is Content Editor Aarti dhillon