ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ 334 ਅੰਕ ਫਿਸਲਿਆ ਅਤੇ ਨਿਫਟੀ 11922 ਦੇ ਪੱਧਰ 'ਤੇ ਬੰਦ

12/06/2019 4:47:00 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਗਿਰਾਵਟ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 334.44 ਅੰਕ ਭਾਵ 0.82 ਫੀਸਦੀ ਡਿੱਗ ਕੇ 40,445.15 'ਤੇ ਨਿਫਟੀ 96.60 ਅੰਕ ਭਾਵ 0.81 ਫੀਸਦੀ ਡਿੱਗ ਕੇ 11,921.50 ਦੇ ਪੱਧਰ 'ਤੇ ਬੰਦ ਹੋਇਆ।
ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ
ਅੱਜ ਦੇ ਕਾਰੋਬਾਰ 'ਚ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.86 ਫੀਸਦੀ ਅਤੇ ਮਿਡਕੈਪ ਇੰਡੈਕਸ 1.26 ਫੀਸਦੀ ਡਿੱਗ ਕੇ ਬੰਦ ਹੋਇਆ ਹੈ।

ਬੈਂਕਿੰਗ ਸ਼ੇਅਰਾਂ 'ਚ ਗਿਰਾਵਟ
ਬੈਂਕ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ ਇੰਡੈਕਸ 371 ਅੰਕ ਡਿੱਗ ਕੇ 31341 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਈ.ਟੀ., ਫਾਰਮਾ , ਮੈਟਲ, ਆਈ.ਟੀ. ਇੰਡੈਕਸ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਨਿਫਟੀ ਦਾ ਆਈ.ਟੀ. ਇੰਡੈਕਸ 0.51 ਫੀਸਦੀ, ਫਾਰਮਾ ਇੰਡੈਕਸ 1.17 ਫੀਸਦੀ, ਮੈਟਲ ਇੰਡੈਕਸ 0.32 ਫੀਸਦੀ, ਆਟੋ ਇੰਡੈਕਸ 1.70 ਫੀਸਦੀ ਡਿੱਗ ਕੇ ਬੰਦ ਹੋਏ ਹਨ।
ਟਾਪ ਗੇਨਰਸ
ਭਾਰਤੀ ਇੰਫਰਾਟੈੱਲ, ਕੋਟਕ ਮਹਿੰਦਰਾ, ਜੇ.ਐੱਸ.ਡਬਲਿਊ ਸਟੀਲ, ਟਾਟਾ ਸਟੀਲ, ਡਾ. ਰੈੱਡੀਜ਼ ਲੈਬਸ, ਰਿਲਾਇੰਸ, ਏਸ਼ੀਅਨ ਪੇਟਸ, ਟੀ.ਸੀ.ਐੱਸ.
ਟਾਪ ਲੂਜ਼ਰਸ
ਯੈੱਸ ਬੈਂਕ, ਐੱਸ.ਬੀ.ਆਈ., ਜੀ.ਇੰਟਰਟੇਨਮੈਂਟ, ਇੰਡਸਇੰਡ ਬੈਂਕ, ਗੇਲ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਸ

Aarti dhillon

This news is Content Editor Aarti dhillon