ਬਾਜ਼ਾਰ 'ਚ ਤੇਜ਼ੀ, ਸੈਂਸੈਕਸ 212 ਅੰਕ ਚੜ੍ਹਿਆ ਅਤੇ ਨਿਫਟੀ 10610 ਦੇ ਪਾਰ ਬੰਦ

04/26/2018 4:01:51 PM

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਵਾਧੇ ਨਾਲ ਬੰਦ ਹੋਇਆ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 212.33 ਅੰਕ ਭਾਵ 0.62 ਫੀਸਦੀ ਵਧ ਕੇ 34,713.60 'ਤੇ ਅਤੇ ਨਿਫਟੀ 44.75 ਅੰਕ ਭਾਵ 0.42 ਫੀਸਦੀ ਵਧ ਕੇ 10,615.30 'ਤੇ ਬੰਦ ਹੋਇਆ।

ਮਿਡਕੈਪ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਵਾਧਾ ਦਿੱਸਿਆ ਹੈ। ਬੀ.ਐੱਸ.ਈ. ਦੇ ਮਿਡਕੈਪ ਇੰਡੈਕਸ 'ਚ 0.02 ਫੀਸਦੀ 'ਚ ਗਿਰਾਵਟ ਅਤੇ ਸਮਾਲਕੈਪ ਇੰਡੈਕਸ 'ਚ 0.25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 0.41 ਫੀਸਦੀ ਤੱਕ ਵਧ ਕੇ ਬੰਦ ਹੋਇਆ ਹੈ। 
ਬੈਂਕ ਨਿਫਟੀ 'ਚ ਤੇਜ਼ੀ
ਬੈਂਕਿੰਗ, ਆਟੋ, ਐੱਫ.ਐੱਮ.ਸੀ.ਜੀ. ਅਤੇ ਆਈ.ਟੀ. ਸ਼ੇਅਰਾਂ 'ਚ ਅੱਜ ਤੇਜ਼ੀ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ ਇੰਡੈਕਸ 0.79 ਫੀਸਦੀ, ਐੱਫ.ਐੱਮ.ਸੀ.ਜੀ. ਸ਼ੇਅਰ 1.17 ਫੀਸਦੀ, ਆਟੋ ਸ਼ੇਅਰ 0.22 ਫੀਸਦੀ, ਆਈ. ਟੀ. ਸ਼ੇਅਰ 0.86 ਫੀਸਦੀ ਵਧੇ ਹਨ। 
ੂਯੈੱਸ ਬੈਂਕ 'ਚ 7 ਫੀਸਦੀ ਦਾ ਵਾਧਾ
ਮਾਰਚ ਕੁਆਟਰ ਦੇ ਚੰਗੇ ਨਤੀਜਿਆਂ ਦੇ ਬਾਅਦ ਯੈੱਸ ਬੈਂਕ ਦਾ ਸਟਾਕ 7 ਫੀਸਦੀ ਵਧ ਕੇ 346 ਰੁਪਏ ਦੇ ਪੱਧਰ 'ਤੇ ਪਹੁੰਚ ਗਿਆ। ਬੈਂਕ ਦਾ ਪ੍ਰਾਫਿਟ 'ਚ ਇਸ ਦੌਰਾਨ 29 ਫੀਸਦੀ ਦੀ ਗਰੋਥ ਦਰਜ ਕੀਤੀ ਗਈ। ਇਸ ਦੇ ਨਾਲ ਹੀ ਐਸੇਟ ਕੁਆਲਿਟੀ 'ਚ ਵੀ ਖਾਸਾ ਸੁਧਾਰ ਦਰਜ ਕੀਤਾ ਗਿਆ। 
ਟਾਪ ਗੇਨਰਸ
ਯੈੱਸ ਬੈਂਕ, ਐੱਚ.ਯੂ.ਐੱਲ, ਟੀ.ਸੀ.ਐੱਸ., ਕੋਟਕ ਮਹਿੰਦਰਾ, ਇੰਡਸਇੰਡ ਬੈਂਕ, ਆਈ.ਟੀ.ਸੀ.
ਟਾਪ ਲੂਜਰਸ 
ਆਈਡੀਆ, ਲੂਪਿਨ, ਭਾਰਤੀ ਏਅਰਟੈੱਲ, ਡਾ ਰੈੱਡੀਜ ਲੈਬਸ, ਐੱਸ.ਬੀ.ਆਈ., ਵਿਪਰੋ, ਟਾਟਾ ਸਟੀਲ।