ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਸੈਂਸੈਕਸ 31500 ਦੇ ਪਾਰ ਖੁੱਲ੍ਹਿਆ

08/16/2017 10:19:58 AM

ਨਵੀਂ ਦਿੱਲੀ—ਗਲੋਬਲ ਮਾਰਕਿਟ ਨਾਲ ਮਿਲੇ-ਜੁਲੇ ਸੰਕੇਤਾਂ ਦੌਰਾਨ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ। ਸੈਂਸੈਕਸ 117 ਅੰਕ ਵਧ ਕੇ 31,566 ਅੰਕ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਬੈਂਕਿੰਗ ਅਤੇ ਫਾਰਮਾ ਸ਼ੇਅਰਾਂ 'ਚ ਗਿਰਾਵਟ ਨਾਲ ਬਾਜ਼ਾਰ 'ਤੇ ਦਬਾਅ ਦੇਖਣ ਨੂੰ ਮਿਲ ਰਿਹਾ।
ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਮਜ਼ਬੂਤੀ
ਸ਼ੁਰੂਆਤੀ ਕਾਰੋਬਾਰ 'ਚ ਵੱਡੇ ਸ਼ੇਅਰਾਂ ਦੇ ਮੁਕਾਬਲੇ ਮਿਡ-ਸਮਾਲਕੈਪ ਸ਼ੇਅਰਾਂ 'ਚ ਖਰੀਦਦਾਰੀ ਦੇਖਣ ਨੂੰ ਮਿਲ ਰਹੀ। ਇਸ ਦੇ ਚੱਲਦੇ ਬੀ. ਐੱਸ. ਈ. ਦੇ ਮਿਡਕੈਪ ਇੰਡੈਕਸ 'ਚ 0.60 ਫੀਸਦੀ ਅਤੇ ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 'ਚ 0.66 ਫੀਸਦੀ ਦੀ ਮਜ਼ਬੂਤੀ ਆਈ।
ਬੈਂਕ ਨਿਫਟੀ 24 ਹਜ਼ਾਰ ਦੇ ਹੇਠਾਂ 
ਪੀ. ਐੱਸ. ਯੂ. ਅਤੇ ਪ੍ਰਾਈਵੇਟ ਬੈਂਕ ਸ਼ੇਅਰਾਂ 'ਚ ਬਿਕਵਾਲੀ ਨਾਲ ਨਿਫਟੀ ਬੈਂਕ 200 ਅੰਕ ਟੁੱਟ ਕੇ 24 ਹਜ਼ਾਰ ਦੇ ਹੇਠਾਂ ਫਿਸਲ ਗਿਆ। ਉਧਰ ਪੀ. ਐੱਸ. ਯੂ ਬੈਂਕ ਇੰਡੈਕਸ 'ਚ 1 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ।