ਸ਼ੇਅਰ ਬਾਜ਼ਾਰ 'ਚ ਤੇਜ਼ੀ, 267 ਅੰਕ ਚੜਿ੍ਹਆ ਸੈਂਸੈਕਸ-ਨਿਫਟੀ 'ਚ ਵੀ ਉਛਾਲ

03/05/2020 11:03:59 AM

ਨਵੀਂ ਦਿੱਲੀ—ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ | ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਵੀਰਵਾਰ ਨੂੰ 267.20 ਅੰਕ ਦੀ ਤੇਜ਼ੀ ਦੇ ਨਾਲ 38,676.68 ਅੰਕ ਦੇ ਪੱਧਰ 'ਤੇ ਖੁੱਲਿ੍ਹਆ ਹੈ | ਉੱਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 84.75 ਅੰਕ ਦੀ ਤੇਜ਼ੀ ਦੇ ਨਾਲ 11335.75 ਅੰਕ ਦੇ ਪੱਧਰ 'ਤੇ ਖੁੱਲਿ੍ਹਆ |  
ਦਿੱਗਜ ਸ਼ੇਅਰਾਂ ਦਾ ਇਹ ਰਿਹਾ ਹਾਲ
ਵੀਰਵਾਰ ਨੂੰ ਵੇਦਾਂਤਾ ਲਿਮਟਿਡ, ਜੇ.ਐੱਸ.ਡਬਲਿਊ ਸਟੀਲ, ਗੇਲ, ਟਾਟਾ ਸਟੀਲ, ਸਨ ਫਾਰਮਾ, ਯੂ.ਪੀ.ਐੱਲ., ਅਡਾਨੀ ਪੋਟਰਸ ਅਤੇ ਹੀਰੋ ਮੋਟੋਕਾਰਪ ਹਰੇ ਨਿਸ਼ਾਨ 'ਤੇ ਖੁੱਲ੍ਹੇ | ਉੱਧਰ ਇੰਫਰਾਟੈੱਲ, ਯੈੱਸ ਬੈਂਕ, ਜੀ ਲਿਮਟਿਡ, ਆਈ.ਸੀ.ਆਈ.ਸੀ.ਆਈ. ਬੈਂਕ, ਐੱਮ ਐਾਡ ਐੱਮ, ਸਿਪਲਾ ਅਤੇ ਐੱਚ.ਡੀ.ਐੱਫ.ਸੀ. ਲਾਲ ਨਿਸ਼ਾਨ 'ਤੇ ਖੁੱਲ੍ਹੇ | ਜੀ.ਐੱਸ.ਡਬਲਿਊ ਸਟੀਲ ਦਾ ਸ਼ੇਅਰ ਕਰੀਬ 6 ਰੁਪਏ ਦੀ ਤੇਜ਼ੀ ਦੇ ਨਾਲ 251.40 ਰੁਪਏ ਦੇ ਪੱਧਰ 'ਤੇ ਖੁੱਲਿ੍ਹਆ | ਉੱਧਰ ਟਾਟਾ ਸਟੀਲ ਦਾ ਸ਼ੇਅਰ ਕਰੀਬ 10 ਰੁਪਏ ਦੀ ਤੇਜ਼ੀ ਦੇ ਨਾਲ 387.40 ਰੁਪਏ ਦੇ ਪੱਧਰ 'ਤੇ ਖੁੱਲਿ੍ਹਆ |
ਲਾਲ ਨਿਸ਼ਾਨ 'ਤੇ ਬੰਦ ਹੋਇਆ ਸੀ ਬਾਜ਼ਾਰ
ਬੁੱਧਵਾਰ ਨੂੰ ਦਿਨ ਭਰ ਦੇ ਉਤਾਰ-ਚੜ੍ਹਾਅ ਦੇ ਬਾਅਦ ਸ਼ੇਅਰ ਗਿਰਾਵਟ 'ਤੇ ਬੰਦ ਹੋਇਆ ਸੀ | ਸੈਂਸੈਕਸ 214.22 ਅੰਕ ਭਾਵ 0.55 ਫੀਸਦੀ ਦੀ ਗਿਰਾਵਟ ਦੇ ਬਾਅਦ 38,409.48 ਦੇ ਪੱਧਰ 'ਤੇ ਬੰਦ ਹੋਇਆ ਸੀ | ਉੱਧਰ ਨਿਫਟੀ 49.10 ਅੰਕ ਭਾਵ 0.43 ਫੀਸਦੀ ਦੀ ਗਿਰਾਵਟ ਦੇ ਬਾਅਦ 11,254.20 ਦੇ ਪੱਧਰ 'ਤੇ ਬੰਦ ਹੋਇਆ ਸੀ |
ਸੰਸਾਰਕ ਬਾਜ਼ਾਰ 'ਚ ਰਲਿਆ-ਮਿਲਿਆ ਰੁਖ
ਸੰਸਾਰਕ ਸ਼ੇਅਰ ਬਾਜ਼ਾਰਾਂ 'ਚ ਬੁੱਧਵਾਰ ਨੂੰ ਰਲਿਆ-ਮਿਲਿਆ ਰੁਖ ਰਿਹਾ | ਅਮਰੀਕੀ ਕੇਂਦਰੀ ਬੈਂਕ ਵਲੋਂ ਵਿਆਜ਼ ਦਰਾਂ 'ਚ ਕਟੌਤੀ ਦੇ ਬਾਵਜੂਦ ਵਾਲ ਸਟ੍ਰੀਟ 'ਚ ਗਿਰਾਵਟ ਆਈ | ਲੰਡਨ ਬਾਜ਼ਾਰ ਦੀ ਸ਼ੁਰੂਆਤ ਕਮਜ਼ੋਰ ਰਹੀ, ਜਦੋਂਕਿ ਜਰਮਨੀ ਦੇ ਬਾਜ਼ਾਰ 'ਚ ਵਾਧਾ ਰਿਹਾ | ਚੀਨ ਦਾ ਸ਼ੰਘਾਈ ਲਾਭ 'ਚ ਰਿਹਾ, ਸਿਡਨੀ ਅਤੇ ਹਾਂਗਕਾਂਗ ਦੇ ਬਾਜ਼ਾਰਾਂ 'ਚ ਗਿਰਾਵਟ ਰਹੀ |   
 


Aarti dhillon

Content Editor

Related News