ਚੋਣਾਂ ਦੇ ਨਤੀਜਿਆਂ ਦੌਰਾਨ ਸ਼ੇਅਰ ਬਾਜ਼ਾਰ 'ਚ ਉਛਾਲ, ਸੈਂਸੈਕਸ 'ਚ 429 ਅੰਕ ਦਾ ਵਾਧਾ

02/11/2020 10:19:46 AM

ਨਵੀਂ ਦਿੱਲੀ—ਦਿੱਲੀ ਚੋਣਾਂ ਦੇ ਨਤੀਜਿਆਂ ਦੇ ਦੌਰਾਨ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਮੰਗਲਵਾਰ ਨੂੰ ਬੀ.ਐੱਸ.ਈ. ਸੈਂਸੈਕਸ 400.13 ਅੰਕ ਭਾਵ 0.98 ਫੀਸਦੀ ਉਛਲ ਕੇ 41379.33 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ 'ਚ ਵੀ ਵਾਧਾ ਰਿਹਾ ਹੈ। ਜੋ 121.60 ਅੰਕ ਭਾਵ 1.01 ਫੀਸਦੀ ਦੇ ਉਛਾਲ ਨਾਲ 12153.10 'ਤੇ ਕਾਰੋਬਾਰ ਕਰ ਰਿਹਾ ਹੈ।  
ਇਸ ਦੌਰਾਨ ਸਭ ਤੋਂ ਜ਼ਿਆਦਾ ਤੇਜ਼ੀ ਆਈ.ਟੀ.ਸੀ., ਟਾਟਾ ਸਟੀਲ ਅਤੇ ਐੱਨ.ਟੀ.ਪੀ.ਸੀ. 'ਚ ਰਹੀ। ਉੱਧਰ ਇੰਫੋਸਿਸ, ਏਅਰਟੈੱਲ ਅਤੇ ਟੀ.ਸੀ.ਐੱਸ. ਦੇ ਸ਼ੇਅਰ 'ਚ ਸਭ ਤੋਂ ਘੱਟ ਵਾਧਾ ਰਿਹਾ। ਦਰਅਸਲ ਨਿਵੇਸ਼ਕਾਂ ਦੀ ਨਜ਼ਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਅੰਕੜਿਆਂ 'ਤੇ ਰਹੀ ਹੈ। ਸ਼ੁਰੂਆਤੀ ਰੁਝਾਣ 'ਚ ਸੂਬੇ 'ਚ ਸੱਤਾਵਾਦੀ ਆਮ ਆਦਮੀ ਪਾਰਟੀ ਨੂੰ ਦੁਬਾਰਾ ਸਪੱਸ਼ਟ ਬਹੁਮਤ ਮਿਲਦੀ ਦਿਸ ਰਹੀ ਹੈ। ਕੇਂਦਰ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਹਾਲ ਨਾਲ ਨਿਵੇਸ਼ਕਾਂ ਦੀ ਧਾਰਨਾ 'ਤੇ ਨਾ-ਪੱਖੀ ਅਸਰ ਪੈ ਸਕਦਾ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਦੇਸ਼ ਦੇ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ ਹੈ। ਬੀ.ਐੱਸ.ਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ 162.23 ਅੰਕ ਡਿੱਗ ਕੇ 40979.62 ਅੰਕ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 66.85 ਅੰਕ ਉਤਰ ਕੇ 12031.50 ਅੰਕ 'ਤੇ ਰਿਹਾ ਹੈ। ਬੀ.ਐੱਸ.ਈ. 'ਚ ਛੋਟੀਆਂ ਅਤੇ ਮੱਧ ਕੰਪਨੀਆਂ 'ਚ ਵੀ ਬਿਕਵਾਲੀ ਦੇਖੀ ਗਈ ਜਿਸ ਨਾਲ ਬੀ.ਐੱਸ.ਈ. ਦਾ ਮਿਡਕੈਪ 0.78 ਫੀਸਦੀ ਡਿੱਗ ਕੇ 15780.73 ਅੰਕ 'ਤੇ ਅਤੇ ਸਮਾਲਕੈਪ 0.43 ਅੰਕ ਉਤਰ ਕੇ 14776.33 ਅੰਕ 'ਤੇ ਰਿਹਾ।