ਸੈਂਸੈਕਸ 'ਚ 300 ਤੋਂ ਵੱਧ ਅੰਕ ਦਾ ਉਛਾਲ, ਨਿਫਟੀ 10,000 ਤੋਂ ਪਾਰ ਬੰਦ

06/05/2020 5:14:57 PM

ਮੁੰਬਈ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਐੱਚ. ਡੀ. ਐੱਫ. ਸੀ. ਬੈਂਕ ਤੇ ਆਈ. ਸੀ. ਆਈ. ਸੀ. ਆਈ. ਬੈਂਕ ਵਰਗੇ ਵੱਡੇ ਸ਼ੇਅਰਾਂ 'ਚ ਤੇਜ਼ੀ ਦੇ ਦਮ 'ਤੇ ਸ਼ੁੱਕਰਵਾਰ ਨੂੰ ਸੈਂਸੈਕਸ 307 ਅੰਕ ਦੀ ਤੇਜ਼ੀ ਦੇ ਨਾਲ ਬੰਦ ਹੋਇਆ। ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 34,405.43 ਅੰਕ ਦੇ ਉੱਚੇ ਪੱਧਰ ਨੂੰ ਛੂਹਣ ਤੋਂ ਬਾਅਦ ਕਾਰੋਬਾਰ ਦੀ ਸਮਾਪਤੀ 'ਤੇ 307 ਅੰਕ ਯਾਨੀ 0.90 ਫੀਸਦੀ ਚੜ੍ਹ ਕੇ 34,287.24 ਦੇ ਪੱਧਰ 'ਤੇ ਬੰਦ ਹੋਇਆ। ਇਸੇ ਤਰ੍ਹਾਂ ਐੱਨ. ਐੱਸ. ਈ. ਦਾ ਨਿਫਟੀ ਵੀ 113.05 ਅੰਕ ਯਾਨੀ 1.13 ਫੀਸਦੀ ਵੱਧ ਕੇ 10,142.15 'ਤੇ ਬੰਦ ਹੋਣ 'ਚ ਸਫਲ ਰਿਹਾ।

 

ਵਿਦੇਸ਼ੀ ਬਾਜ਼ਾਰਾਂ ਤੋਂ ਹਾਂ-ਪੱਖੀ ਸੰਕੇਤਾਂ ਅਤੇ ਵਿਦੇਸ਼ੀ ਨਿਵੇਸ਼ਕਾਂ ਦੇ ਲਗਾਤਾਰ ਖਰੀਦਦਾਰ ਬਣੇ ਰਹਿਣ ਨਾਲ ਵੀ ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਦਾ ਰੁਖ਼ ਰਿਹਾ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਵੀਰਵਾਰ ਨੂੰ 2,905.04 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਖਰੀਦਦਾਰੀ ਕੀਤੀ ਸੀ।

ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ. ਬੀ. ਆਈ. ਦਾ ਸ਼ੁੱਧ ਮੁਨਾਫਾ ਮਾਰਚ ਤਿਮਾਹੀ 'ਚ 4 ਗੁਣਾ ਤੋਂ ਜ਼ਿਆਦਾ ਵੱਧ ਕੇ 3,580.81 ਕਰੋੜ ਰੁਪਏ 'ਤੇ ਪਹੁੰਚਣ ਨਾਲ ਭਾਰਤੀ ਸਟੇਟ ਬੈਂਕ ਦੇ ਸ਼ੇਅਰ ਤਕਰੀਬਨ 8 ਫੀਸਦੀ ਤੱਕ ਚੜ੍ਹੇ। ਇਸ ਤੋਂ ਇਲਾਵਾ ਟਾਟਾ ਸਟੀਲ, ਬਜਾਜ ਫਾਈਨੈਂਸ, ਐੱਚ. ਡੀ. ਐੱਫ. ਸੀ. ਬੈਂਕ, ਐੱਨ. ਟੀ. ਪੀ. ਸੀ., ਐਕਸਿਸ ਬੈਂਕ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਵੀ ਮਜਬੂਤੀ 'ਚ ਬੰਦ ਹੋਏ। ਦੂਜੇ ਪਾਸੇ, ਟੀ. ਸੀ. ਐੱਸ., ਹਿੰਦੁਸਤਾਨ ਯੂਨੀਲੀਵਰ, ਬਜਾਜ ਆਟੋ ਅਤੇ ਇੰਫੋਸਿਸ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਹੋਈ। ਹੈ। ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਚੀਨ ਦਾ ਸ਼ੰਘਾਈ ਕੰਪੋਜ਼ਿਟ, ਹਾਂਗਕਾਂਗ ਦਾ ਹੈਂਗ ਸੈਂਗ, ਦੱਖਣੀ ਕੋਰੀਆ ਦਾ ਕੋਸਪੀ ਅਤੇ ਜਾਪਾਨ ਦਾ ਨਿੱਕੇਈ ਮਜਬੂਤੀ 'ਚ ਬੰਦ ਹੋਏ ਹਨ।

ਕੋਟਕ ਸਕਿਓਰਿਟੀਜ਼ ਦੇ ਉਪ ਮੁਖੀ (ਪੀ. ਸੀ. ਜੀ. ਰਿਸਰਚ) ਸੰਜੀਵ ਜਰਬੜੇ ਨੇ ਕਿਹਾ, ''ਮੌਜੂਦਾ ਹਫਤਾ ਗਲੋਬਲ ਬਾਜ਼ਾਰਾਂ ਲਈ ਚੰਗਾ ਰਿਹਾ ਹੈ, ਕਿਉਂਕਿ ਪ੍ਰਮੁੱਖ ਬਾਜ਼ਾਰਾਂ ਨੇ ਇਕ ਠੋਸ ਮਜਬੂਤੀ ਦਰਜ ਕੀਤੀ ਹੈ।'' ਉਨ੍ਹਾਂ ਕਿਹਾ ਕਿ ਅਮਰੀਕਾ ਦੇ ਕਮਜ਼ੋਰ ਆਰਥਿਕ ਅੰਕੜਿਆਂ ਅਤੇ ਅਸ਼ਾਂਤੀ ਵਿਚਕਾਰ ਅਰਥਵਿਵਸਥਾਵਾਂ 'ਚ ਲਾਕਡਾਊਨ ਹੌਲੀ-ਹੌਲੀ ਹਟਾਏ ਜਾਣ ਨਾਲ ਬਣ ਰਹੀ ਹਾਂ-ਪੱਖੀ ਧਾਰਨਾ ਨੇ ਤੇਜ਼ੀ ਨੂੰ ਉਤਸ਼ਾਹਤ ਕੀਤਾ।


Sanjeev

Content Editor

Related News