ਸੈਂਸੈਕਸ ਨੇ 39 ਹਜ਼ਾਰ ਤੋਂ ਪਾਰ ਛਲਾਂਗ ਲਾਈ, ਨਿਫਟੀ 11,500 ਤੋਂ ਉਪਰ

08/26/2020 6:16:55 PM

ਮੁੰਬਈ— ਰਿਲਾਇੰਸ ਇੰਡਸਟਰੀਜ਼ ਦੇ ਨਾਲ ਬੈਂਕਿੰਗ, ਆਟੋ, ਆਈ. ਟੀ. ਅਤੇ ਤਕਨਾਲੋਜੀ ਖੇਤਰ ਦੀਆਂ ਕੰਪਨੀਆਂ 'ਚ ਖਰੀਦਦਾਰੀ ਨਾਲ ਬੀ. ਐੱਸ. ਈ. ਦਾ ਸੈਂਸੈਕਸ ਬੁੱਧਵਾਰ ਨੂੰ 230 ਅੰਕ ਚੜ੍ਹ ਕੇ 39 ਹਜ਼ਾਰ ਤੋਂ ਪਾਰ ਅਤੇ ਐੱਨ. ਐੱਸ. ਈ. ਦਾ ਨਿਫਟੀ 77 ਅੰਕ ਦੀ ਮਜਬੂਤੀ ਨਾਲ 11,500 ਤੋਂ ਪਾਰ ਪਹੁੰਚ ਗਿਆ। ਲਗਭਗ 6 ਮਹੀਨੇ ਪਿੱਛੋਂ ਸੈਂਸੈਕਸ ਨੇ 39 ਹਜ਼ਾਰਤੋਂ ਪਾਰ ਦਾ ਮੁਕਾਮ ਹਾਸਲ ਕੀਤਾ ਹੈ।

ਵਿਦੇਸ਼ੀ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਅੱਜ ਲਗਾਤਾਰ ਚੌਥੇ ਦਿਨ ਤੇਜ਼ੀ ਰਹੀ। ਸੈਂਸੈਕਸ 230.04 ਅੰਕ ਯਾਨੀ 0.59 ਫੀਸਦੀ ਚੜ੍ਹ ਕੇ 39,073.92 ਦੇ ਪੱਧਰ ਅਤੇ ਨਿਫਟੀ 77.35 ਅੰਕ ਯਾਨੀ 0.67 ਫੀਸਦੀ ਦੀ ਬੜ੍ਹਤ ਨਾਲ 11,549.60 ਦੇ ਪੱਧਰ 'ਤੇ ਬੰਦ ਹੋਇਆ। ਇਹ ਦੋਹਾਂ ਦਾ 27 ਫਰਵਰੀ ਤੋਂ ਬਾਅਦ ਦਾ ਉੱਚਾ ਪੱਧਰ ਹੈ। ਛੋਟੀ ਤੇ ਦਰਮਿਆਨੀ ਕੰਪਨੀਆਂ 'ਚ ਵੀ ਨਿਵੇਸ਼ਕ ਖਰੀਦਦਾਰ ਰਹੇ। ਬੀ. ਐੱਸ. ਈ. ਦਾ ਮਿਡਕਪੈ ਨੇ 0.38 ਫੀਸਦੀ ਅਤੇ ਸਮਾਲਕੈਪ ਨੇ 0.69 ਫੀਸਦੀ ਦੀ ਬੜ੍ਹਤ ਹਾਸਲ ਕੀਤੀ। ਬੀ. ਐੱਸ. ਈ. 'ਚ 'ਚ ਊਰਜਾ ਸਮੂਹ ਦਾ ਸੂਚਕ ਦੋ ਫੀਸਦੀ ਚੜ੍ਹਿਆ। ਆਟੋ ਅਤੇ ਬੈਂਕਿੰਗ ਸਮੂਹਾਂ 'ਚ ਡੇਢ-ਡੇਢ ਫੀਸਦੀ ਅਤੇ ਆਈ. ਟੀ. 'ਚ ਇਕ ਫੀਸਦੀ ਦੀ ਤੇਜ਼ੀ ਰਹੀ।

ਸੈਂਸੈਕਸ 'ਚ ਇੰਡਸਇੰਡ ਬੈਂਕ ਦਾ ਸ਼ੇਅਰ ਲਗਭਗ ਛੇ ਫੀਸਦੀ ਅਤੇ ਰਿਲਾਇੰਸ ਇੰਡਸਟਰੀਜ਼, ਐਕਸਿਸ ਬੈਂਕ, ਕੋਟਕ ਮਹਿੰਦਰਾ ਬੈਂਕ ਅਤੇ ਬਜਾਜ ਆਟੋ 'ਚ ਤਕਰੀਬਨ ਢਾਈ ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ। ਭਾਰਤੀ ਏਅਰਟੈੱਲ ਢਾਈ ਫੀਸਦੀ ਤੋਂ ਵੀ ਜ਼ਿਆਦਾ ਹੇਠਾਂ ਡਿੱਗਿਆ।


Sanjeev

Content Editor

Related News