ਸੈਂਸੈਕਸ 155 ਅੰਕ ਦੇ ਵਾਧੇ ਨਾਲ 58291 ''ਤੇ, ਨਿਫਟੀ 17380 ਦੇ ਪਾਰ

08/03/2022 10:55:01 AM

ਨਵੀਂ ਦਿੱਲੀ- ਭਾਰਤੀ ਸ਼ੇਅਰ ਮਾਰਕਿਟ ਅੱਜ ਵਾਧੇ ਦੇ ਨਾਲ ਕਾਰੋਬਾਰ ਕਰ ਰਹੀ ਹੈ। ਸੈਂਸੈਕਸ 155.47 ਅੰਕ ਜਾਂ 0.27 ਫੀਸਦੀ ਵਧ ਕੇ 58291.83 'ਤੇ ਅਤੇ ਨਿਫਟੀ 35 ਅੰਕ ਜਾਂ 0.20 ਫੀਸਦੀ ਉਪਰ 17380.50 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 'ਤੇ ਭਾਰਤੀ ਏਅਰਟੈੱਲ, ਆਇਸ਼ਰ ਮੋਟਰਸ, ਜੇ.ਐੱਸ.ਡਬਲਿਊ ਸਟੀਲ, ਸਿਪਲਾ ਅਤੇ ਪਾਵਰ ਗ੍ਰਿਡ ਕਾਰਪ ਟਾਪ ਗੇਨਰਸ ਰਹੇ, ਜਦਕਿ ਕੋਟਕ ਮਹਿੰਦਰਾ ਬੈਂਕ, ਕੋਲ ਇੰਡੀਆ, ਮਾਰੂਤੀ ਸੁਜ਼ੂਕੀ, ਟਾਟਾ ਮੋਟਰਸ ਅਤੇ ਐੱਮ ਐਂਡ ਐੱਮ ਟਾਪ ਲੂਜ਼ਰਸ ਰਹੇ। ਅੱਜ ਰੁਪਿਆ ਬੁੱਧਵਾਰ ਦੇ 78.71 ਪ੍ਰਤੀ ਡਾਲਰ ਦੇ ਮੁਕਾਬਲੇ 4 ਪੈਸੇ ਉਪਰ 78.67 ਪ੍ਰਤੀ ਡਾਲਰ 'ਤੇ ਖੁੱਲ੍ਹਿਆ। 
ਏਸ਼ੀਆਈ ਬਾਜ਼ਾਰਾਂ 'ਚ ਖਰੀਦਾਰੀ
ਅੱਜ ਦੇ ਕਾਰੋਬਾਰ 'ਚ ਪ੍ਰਮੁੱਖ ਏਸ਼ੀਆਈ ਬਾਜ਼ਾਰਾ 'ਚ ਖਰੀਦਾਰੀ ਦੇਖਣ ਨੂੰ ਮਿਲੀ। SGX Nifty 'ਚ  0.29% ਤੇਜ਼ੀ ਹੈ ਤਾਂ ਨਿੱਕੇਈ 225 'ਚ ਕਰੀਬ 0.67 ਫੀਸਦੀ ਵਾਧਾ ਦਿਖ ਰਿਹਾ ਹੈ। ਸਟ੍ਰੇਟ ਟਾਈਮਜ਼ ਕਰੀਬ 0.08 ਫੀਸਦੀ ਤਾਂ ਹੈਂਗਸੇਂਗ 0.99 ਫੀਸਦੀ ਮਜ਼ਬੂਤ ਹੋਇਆ ਹੈ। ਤਾਇਵਾਨ ਵੇਟੇਡ 'ਚ 0.35 ਫੀਸਦੀ ਗਿਰਾਵਟ ਹੈ। ਤਾਂ ਕੋਸਪੀ 'ਚ 47 ਫੀਸਦੀ ਅਤੇ ਸ਼ੰਘਾਈ ਕੰਪੋਜਿਟ 'ਚ 0.55 ਫੀਸਦੀ ਦੀ ਤੇਜ਼ੀ ਹੈ। 
ਅਮਰੀਕੀ ਬਾਜ਼ਾਰਾਂ 'ਚ ਗਿਰਾਵਟ
ਯੂ.ਐੱਸ. ਅਤੇ ਚੀਨ ਟੇਂਸ਼ਨ ਦੇ ਚੱਲਦੇ ਅਮਰੀਕੀ ਬਾਜ਼ਾਰ ਮੰਗਲਵਾਰ ਨੂੰ ਗਿਰਾਵਟ ਨਾਲ ਬੰਦ ਹੋਏ। S&P 500 ਇੰਡੈਕਸ ਕਰੀਬ 0.67 ਫੀਸਦੀ ਟੁੱਟ ਕੇ 4,091.19 ਦੇ ਲੈਵਲ 'ਤੇ ਬੰਦ ਹੋਇਆ। ਯੂ.ਐੱਸ. ਦੀ ਹਾਊਸ ਸਪੀਕਰ ਤਾਈਵਾਨ ਦੌਰੇ 'ਤੇ ਹੈ, ਜਿਸ ਨਾਲ ਚੀਨ ਬੁਰੀ ਤਰ੍ਹਾਂ ਨਾਲ ਚਿੜ੍ਹਿਆ ਹੋਇਆ ਹੈ। 


Aarti dhillon

Content Editor

Related News