ਲਗਾਤਾਰ 5ਵੇਂ ਦਿਨ ਗਿਰਾਵਟ 'ਤੇ ਬੰਦ ਹੋਇਆ ਬਜ਼ਾਰ, 40000 ਦੇ ਹੇਠਾਂ ਸੈਂਸੈਕਸ

02/27/2020 4:45:17 PM

ਮੁੰਬਈ — ਹਫਤੇ ਦੇ ਚੌਥੇ ਕਾਰੋਬਾਰੀ ਦਿਨ ਯਾਨੀ ਕਿ ਅੱਜ ਵੀਰਵਾਰ ਨੂੰ ਦਿਨਭਰ ਦੇ ਕਾਰੋਬਾਰ ਦੇ ਬਾਅਦ ਸ਼ੇਅਰ ਬਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 143.30 ਅੰਕ ਯਾਨੀ ਕਿ 0.36 ਫੀਸਦੀ ਦੀ ਗਿਰਾਵਟ ਦੇ ਬਾਅਦ 39,745.66 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 45.20 ਅੰਕ ਯਾਨੀ ਕਿ 0.39 ਫੀਸਦੀ ਦੀ ਗਿਰਾਵਟ ਦੇ ਬਾਅਦ 11,633.30 ਦੇ ਪੱਧਰ 'ਤੇ ਬੰਦ ਹੋਇਆ ਹੈ। ਲਗਾਤਾਰ ਪੰਜਵੇਂ ਦਿਨ ਤੋਂ ਬਜ਼ਾਰ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। 

ਦਿੱਗਜ ਸ਼ੇਅਰਾਂ ਦੇ ਨਾਲ ਹੀ ਮਿਡ ਅਤੇ ਸਮਾਲ ਕੈਪ ਸ਼ੇਅਰ ਗਿਰਾਵਟ ਨਾਲ ਬੰਦ ਹੋਏ ਹਨ। ਬੈਂਕਿੰਗ ਸ਼ੇਅਰਾਂ ਵਿਚ ਗਿਰਾਵਟ ਦੇ ਕਾਰਨ ਬੈਂਕ ਨਿਫਟੀ 0.40 ਫੀਸਦੀ ਟੁੱਟ ਕੇ 30187 ਦੇ ਪੱਧਰ 'ਤੇ ਬੰਦ ਹੋਇਆ ਹੈ।

ਚੀਨ ਦੇ ਬਾਹਰ ਵੀ ਕੋਰੋਨਾ ਵਾਇਰਸ ਦੇ ਫੈਲਣ ਦੇ ਕਾਰਨ ਗਲੋਬਲ ਬਜ਼ਾਰ 'ਚ ਗਿਰਾਵਟ ਦਾ ਦੌਰ ਜਾਰੀ ਹੈ। ਇਸ ਕਾਰਨ ਨਿਵੇਸ਼ਕ ਬਜ਼ਾਰ ਵਿਚੋਂ ਪੈਸਾ ਕੱਢ ਰਹੇ ਹਨ। ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਵਿਕਾਸ ਦਰ 4.5 ਫੀਸਦੀ ਰਹਿ ਸਕਦੀ ਹੈ।

ਸੈਕਟੋਰੀਅਲ ਇੰਡੈਕਸ ਦਾ ਹਾਲ

ਅੱਜ ਫਾਰਮਾ ਅਤੇ ਐਫ.ਐਮ.ਸੀ.ਜੀ., ਤੋਂ ਇਲਾਵਾ ਸਾਰੇ ਸੈਕਟਰ ਲਾਲ ਨਿਸ਼ਾਨ 'ਤੇ ਬੰਦ ਹੋਏ। ਇਨ੍ਹਾਂ 'ਚ ਨਿੱਜੀ ਬੈਂਕ, ਆਟੋ, ਮੀਡੀਆ, ਆਈ.ਟੀ., ਰੀਅਲਟੀ, ਮੈਟਲ ਅਤੇ ਪੀ.ਐਸ.ਯੂ. ਬੈਂਕ ਸ਼ਾਮਲ ਹਨ।

ਟਾਪ ਗੇਨਰਜ਼

ਸਨ ਫਾਰਮਾ, ਬ੍ਰਿਟਾਨੀਆ, ਟਾਈਟਨ, ਗ੍ਰਾਸਿਮ, ਐਕਸਿਸ ਬੈਂਕ, ਇਨਫਰਾਟੈਲ, ਮਾਰੂਤੀ, ਏਸ਼ੀਅਨ ਪੈਂਟ੍ਰਾਸ ਕੋਟਕ ਮਹਿੰਦਰਾ ਬੈਂਕ ਅਤੇ ਬਜਾਜ ਫਿਨਸਰ

ਟਾਪ ਲੂਜ਼ਰਜ਼

ਵਿਪਰੋ, ਜੇਐਸਡਬਲਯੂ ਸਟੀਲ, ਓਏਜੀਸੀ, ਆਈਓਸੀ, ਜੀ ਲਿਮਟਿਡ, ਯੂਪੀਐਲ, ਐਚਸੀਐਲ ਟੈਕ, ਐਸਬੀਆਈ, ਇੰਡਸਾਈਡ ਬੈਂਕ ਅਤੇ ਹੀਰੋ ਮੋਟੋ ਕੋਰਪ