ਬਾਜ਼ਾਰ 'ਚ ਗਿਰਾਵਟ, ਸੈਂਸੈਕਸ 222 ਅੰਕ ਡਿੱਗਾ ਅਤੇ ਨਿਫਟੀ 10686 'ਤੇ ਖੁੱਲ੍ਹਿਆ

08/23/2019 9:56:22 AM

ਨਵੀਂ ਦਿੱਲੀ—ਗਲੋਬਲ ਬਾਜ਼ਾਰ ਤੋਂ ਰਲੇ-ਮਿਲੇ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਦੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 222.11 ਅੰਕ ਭਾਵ 0.61 ਫੀਸਦੀ ਡਿੱਗ ਕੇ 36,250.82 'ਤੇ ਅਤੇ ਨਿਫਟੀ 55.50 ਅੰਕ ਭਾਵ 0.52 ਫੀਸਦੀ ਡਿੱਗ ਕੇ 10,685.85 'ਤੇ ਖੁੱਲ੍ਹਿਆ ਹੈ। ਕਾਰੋਬਾਰੀਆਂ ਮੁਤਾਬਕ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਣਾਮੂਰਤੀ ਸੁਬਰਮਣੀਅਨ ਦੇ ਬਿਆਨ ਨਾਲ ਸਪੱਸ਼ਟ ਪਤਾ ਚੱਲਦਾ ਹੈ ਕਿ ਅਰਥਵਿਵਸਥਾ ਦੇ ਲਈ ਪ੍ਰੋਤਸਾਹਨ ਪੈਕੇਜ ਨਹੀਂ ਦਿੱਤਾ ਜਾਵੇਗਾ। ਇਸ ਨਾਲ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਈ ਅਤੇ ਬਾਜ਼ਾਰ 'ਚ ਬਿਕਵਾਲੀ ਹਾਵੀ ਹੋ ਗਈ ਹੈ।

ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ
ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.84 ਫੀਸਦੀ ਅਤੇ ਮਿਡਕੈਪ ਇੰਡੈਕਸ 0.75 ਫੀਸਦੀ ਡਿੱਗ ਕੇ ਕਾਰੋਬਾਰ ਕਰ ਰਿਹਾ ਹੈ।
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ 
ਬੈਂਕ ਅਤੇ ਮੈਟਲ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਦੇ ਮੈਟਲ ਇੰਡੈਕਸ 'ਚ 0.51 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੈਂਕ ਨਿਫਟੀ ਇੰਡੈਕਸ 366 ਅੰਕ ਡਿੱਗ ਕੇ 26668 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਫਾਰਮਾ ਇੰਡੈਕਸ 0.72 ਫੀਸਦੀ, ਐੱਫ.ਐੱਮ.ਸੀ.ਜੀ. ਇੰਡੈਕਸ 0.45 ਫੀਸਦੀ ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਸ
ਟਾਟਾ ਮੋਟਰਸ, ਵਿਪਰੋ, ਕੋਲ ਇੰਡੀਆ, ਇੰਫੋਸਿਸ, ਭਾਰਤੀ ਏਅਰਟੈੱਲ, ਇੰਡਸਇੰਡ ਬੈਂਕ
ਟਾਪ ਲੂਜ਼ਰਸ
ਆਈ.ਸੀ.ਆਈ.ਸੀ.ਆਈ. ਬੈਂਕ, ਹਿੰਡਾਲਕੋ, ਐੱਸ.ਬੀ.ਆਈ., ਐਕਸਿਸ ਬੈਂਕ, ਯੈੱਸ ਬੈਂਕ, ਐੱਚ.ਡੀ.ਐੱਫ.ਸੀ., ਇੰਡੀਆਬੁਲਸ ਹਾਊੁਸਿੰਗ

Aarti dhillon

This news is Content Editor Aarti dhillon