ਨਵੇਂ ਸਿਖਰਾਂ 'ਤੇ ਖੁੱਲ੍ਹੇ ਸ਼ੇਅਰ ਬਾਜ਼ਾਰ: ਪਹਿਲੀ ਵਾਰ ਸੈਂਸਕੈਸ 58400 ਤੇ ਨਿਫਟੀ 17400 ਦੇ ਪਾਰ

09/06/2021 10:26:26 AM

ਮੁੰਬਈ - ਅੱਜ ਹਫਤੇ ਦੇ ਪਹਿਲੇ ਵਪਾਰਕ ਦਿਨ ਭਾਵ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਉੱਚ ਪੱਧਰ 'ਤੇ ਖੁੱਲ੍ਹਿਆ ਹੈ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ 269.92 ਅੰਕ ਭਾਵ 0.46 ਫੀਸਦੀ ਦੇ ਵਾਧੇ ਨਾਲ 58411 'ਤੇ ਖੁੱਲ੍ਹਿਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 73.70 ਅੰਕ ਭਾਵ 0.43 ਫੀਸਦੀ ਦੇ ਵਾਧੇ ਨਾਲ 17397.30 'ਤੇ ਖੁੱਲ੍ਹਿਆ ਹੈ। ਸ਼ੁਰੂਆਤੀ ਵਪਾਰ ਵਿੱਚ 1456 ਸ਼ੇਅਰ ਵਧੇ 409 ਸ਼ੇਅਰਾਂ ਵਿੱਚ ਗਿਰਾਵਟ ਆਈ ਅਤੇ 122 ਸ਼ੇਅਰਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਪਿਛਲੇ ਹਫਤੇ ਸੈਂਸੈਕਸ 2,005.23 ਅੰਕ ਭਾਵ 3.57 ਫੀਸਦੀ ਵਧਿਆ ਸੀ।

ਅਮਰੀਕਾ ਦੇ ਸ਼ੇਅਰ ਬਾਜ਼ਾਰ ਦਾ ਹਾਲ 

ਇਸ ਤੋਂ ਪਹਿਲਾ ਅਮਰੀਕਾ ਦੇ ਸ਼ੇਅਰ ਬਾਜ਼ਾਰ ਵਿਚ ਰਲਿਆ-ਮਿਲਿਆ ਕਾਰੋਬਾਰ ਦੇਖਣ ਨੂੰ ਮਿਲਿਆ। ਡਾਓ ਜੋਂਸ 0.21 ਫ਼ੀਸਦੀ ਡਿੱਗ ਕੇ 35,369 'ਤੇ ਬੰਦ ਹੋਇਆ। ਨੈਸਡੈਕ 0.21 ਫ਼ੀਸਦੀ ਚੜ੍ਹ ਕੇ 15,363 ਅਤੇ ਐੱਸ.ਐਂਡ.ਪੀ. 500 0.03 ਫ਼ੀਸਦੀ ਦੀ ਕਮਜ਼ੋਰੀ ਨਾਲ 4,535 'ਤੇ  ਬੰਦ ਹੋਇਆ।

ਟਾਪ ਗੇਨਰਜ਼

ਰਿਲਾਇੰਸ, ਹਿੰਦੁਸਤਾਨ ਯੂਨੀਲੀਵਰ, ਐਮ.ਐਂਡ.ਐਮ., ਬਜਾਜ ਆਟੋ, ਐਲ.ਐਂਡ.ਟੀ., ਐਕਸਿਸ ਬੈਂਕ, ਡਾ.ਰੈੱਡੀ, ਐਚ.ਡੀ.ਐਫ.ਸੀ. ਬੈਂਕ, ਆਈ.ਟੀ.ਸੀ. , ਐਚ.ਸੀ.ਐਲ. ਟੈਕ

ਟਾਪ ਲੂਜ਼ਰਜ਼

ਟਾਈਟਨ, ਟਾਟਾ ਸਟੀਲ, ਬਜਾਜ ਫਾਈਨਾਂਸ, ਪਾਵਰ ਗਰਿੱਡ, ਟੈਕ ਮਹਿੰਦਰਾ, ਨੇਸਲੇ ਇੰਡੀਆ ,ਏਸ਼ੀਅਨ ਪੇਂਟਸ, ਟੀ.ਸੀ.ਐਸ.

 


Harinder Kaur

Content Editor

Related News