ਬਜ਼ਾਰ ਵਾਧੇ ਨਾਲ ਹੋਏ ਬੰਦ, ਸੈਂਸੈਕਸ 450 ਅੰਕ ਚੜ੍ਹਿਆ, ਨਿਫਟੀ 11,500 ਦੇ ਪਾਰ

10/17/2019 4:16:29 PM

ਮੁੰਬਈ — ਬਜ਼ਾਰ ਅੱਜ ਲਗਾਤਾਰ ਪੰਜਵੇਂ ਦਿਨ ਵਾਧੇ ਨਾਲ ਬੰਦ ਹੋਣ 'ਚ ਕਾਮਯਾਬ ਰਿਹਾ ਹੈ। 11 ਸਤੰਬਰ ਤੋਂ ਬਾਅਦ ਬਜ਼ਾਰ 'ਚ ਅੱਜ ਲਗਾਤਾਰ ਪੰਜਵੇਂ ਦਿਨ ਤੇਜ਼ ਦੇਖਣ ਨੂੰ ਮਿਲੀ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 453.07 ਅੰਕ ਯਾਨੀ ਕਿ 1.17 ਫੀਸਦੀ ਦੇ ਵਾਧੇ ਨਾਲ 39,052.06 ਅੰਕ ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 122.35 ਅੰਕ ਯਾਨੀ 1.07 ਫੀਸਦੀ ਦੇ ਵਾਧੇ ਬਾਅਦ 11,586.35 ਦੇ ਪੱਧਰ 'ਤੇ ਬੰਦ ਹੋਇਆ ਹੈ। 5 ਦਿਨਾਂ 'ਚ ਨਿਫਟੀ 'ਚ 3.1 ਫੀਸਦੀ ਦਾ ਵਾਧਾ ਹੋਇਆ ਹੈ।

ਸੈਕਟੋਰੀਅਲ ਇੰਡੈਕਸ

ਅੱਜ ਆਈ.ਟੀ. ਤੋਂ ਇਲਾਵਾ ਸਾਰੇ ਸੈਕਟਰ ਹਰੇ ਨਿਸ਼ਾਨ 'ਚ ਬੰਦ ਹੋਏ। ਇਨ੍ਹਾਂ 'ਚ ਐਫ.ਐਮ.ਸੀ.ਜੀ., ਮੀਡੀਆ, ਫਾਰਮਾ, ਆਟੋ, ਮੈਟਲ, ਪੀ.ਐਸ.ਯੂ. ਬੈਂਕ

ਟਾਪ ਗੇਨਰਜ਼

ਯੈੱੇਸ ਬੈਂਕ, ਟਾਟਾ ਮੋਟਰਜ਼, ਇੰਡਸਇੰਡ ਬੈਂਕ, ਬਜਾਜ ਆਟੋ, ਐ.ਬੀ.ਆਈ., ਟਾਟਾ ਸਟੀਲ, ਏਸ਼ੀਅਨ ਪੇਂਟਸ, ਐਕਸਿਸ ਬੈਂਕ ਅਤੇ ਬਜਾਜ ਫਿਨਸਰਵ 

ਟਾਪ ਲੂਜ਼ਰਜ਼

ਵੇਦਾਂਤਾ ਲਿਮਟਿਡ, ਪਾਵਰ ਗ੍ਰਿਡ, ਐਚ.ਸੀ.ਐਲ.ਟੇਕ., ਗ੍ਰਾਸਿਮ, ਅਲਟ੍ਰਾਟੈਕ ਸੀਮੈਂਟ, ਓ.ਐਨ.ਜੀ.ਸੀ., ਟੇਕ ਮਹਿੰਦਰਾ ਅਤੇ ਸਿਪਲਾ

ਪਿਛਲੇ ਕਾਰੋਬਾਰੀ ਦਿਨ ਵੀ ਵਾਧੇ ਨਾਲ ਬੰਦ ਹੋਏ ਸਨ ਸ਼ੇਅਰ ਬਜ਼ਾਰ। ਸੈਂਸੈਕਸ 92.90 ਅੰਕ ਯਾਨੀ ਕਿ 0.24 ਫੀਸਦੀ ਦੇ ਵਾਧੇ ਨਾਲ 38,598.00 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨਿਫਟੀ 43.25 ਅੰਕ ਯਾਨੀ ਕਿ 0.38 ਫੀਸਦੀ ਦੇ ਵਾਧੇ ਨਾਲ 11, 471.55 ਦੇ ਪੱਧਰ 'ਤੇ ਬੰਦ ਹੋਇਆ ਸੀ।

6 ਪੈਸੇ ਮਜ਼ਬੂਤ ਹੋ ਕੇ 71.38 ਦੇ ਪੱਧਰ 'ਤੇ ਖੁੱਲ੍ਹਿਆ ਰੁਪਿਆ

ਰੁਪਏ ਦੀ ਸ਼ੁਰੂਆਤ ਅੱਜ ਵਾਧੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 6 ਪੈਸੇ ਦੇ ਵਾਧੇ ਨਾਲ 71.38 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਵੀ ਡਾਲਰ ਦੇ ਮੁਕਾਬਲੇ ਰੁਪਿਆ 11 ਪੈਸੇ ਮਜ਼ਬੂਤ ਹੋ ਕੇ 71.43 ਦੇ ਪੱਧਰ 'ਤੇ ਬੰਦ ਹੋਇਆ ਸੀ। 


Related News