ਸ਼ੇਅਰ ਬਾਜ਼ਾਰ 'ਚ ਭੂਚਾਲ, 806 ਅੰਕ ਟੁੱਟ ਕੇ ਬੰਦ ਹੋਇਆ ਸੈਂਸੈਕਸ ਅਤੇ ਨਿਫਟੀ 'ਚ ਵੀ ਗਿਰਾਵਟ

02/24/2020 4:13:36 PM

ਨਵੀਂ ਦਿੱਲੀ—ਹਫਤੇ ਦੇ ਪਹਿਲੇ ਹੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ 'ਚ ਜ਼ੋਰਦਾਰ ਗਿਰਾਵਟ ਦੇਖੀ ਗਈ ਹੈ। ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) ਦਾ ਸੈਂਸੈਕਸ 806.89 ਭਾਵ 1.96 ਫੀਸਦੀ ਟੁੱਟ ਤੇ 40363.23 'ਤੇ ਬੰਦ ਹੋਇਆ ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 251.45 ਅੰਕ ਭਾਵ 2.08 ਫੀਸਦੀ ਦੀ ਭਾਰੀ ਗਿਰਾਵਟ ਦੇ ਨਾਲ 11829.40 'ਤੇ ਬੰਦ ਹੋਇਆ।
ਦਿੱਗਜ ਸ਼ੇਅਰਾਂ ਦਾ ਇਹ ਰਿਹਾ ਹਾਲ
ਅੱਜ ਇੰਫਰਾਟੈੱਲ, ਇੰਫੋਸਿਸ, ਸਨ ਫਾਰਮਾ, ਬਜਾਜ ਆਟੋ, ਆਈ.ਓ.ਸੀ., ਯੂ.ਪੀ.ਐੱਲ, ਏਸ਼ੀਅਨ ਪੇਂਟਸ, ਸਿਪਲਾ ਅਤੇ ਐੱਚ.ਸੀ.ਐੱਲ. ਟੈੱਕ ਦੇ ਸ਼ੇਅਰ ਹਰੇ ਨਿਸ਼ਾਨ 'ਤੇ ਖੁੱਲ੍ਹੇ। ਉੱਧਰ ਟਾਟਾ ਸਟੀਲ, ਟਾਟਾ ਮੋਟਰਸ, ਇੰਡਸਇੰਡ ਬੈਂਕ, ਵੇਦਾਂਤਾ, ਆਈ.ਸੀ.ਆਈ.ਸੀ.ਆਈ. ਬੈਂਕ, ਜੇ.ਐੱਸ.ਡਬਲਿਊ ਸਟੀਲ, ਬਜਾਜ ਫਾਈਨੈਂਸ ਅਤੇ ਰਿਲਾਇੰਸ ਦੀ ਸ਼ੁਰੂਆਤ ਲਾਲ ਨਿਸ਼ਾਨ 'ਤੇ ਹੋਈ ਹੈ।

Aarti dhillon

This news is Content Editor Aarti dhillon