ਸੈਂਸੈਕਸ 52 ਅੰਕ ਅਤੇ ਨਿਫਟੀ 14 ਅੰਕ ਚੜ੍ਹ ਕੇ ਬੰਦ

01/17/2019 4:15:23 PM

ਨਵੀਂ ਦਿੱਲੀ—ਅੱਜ ਦੇ ਕਾਰੋਬਾਰ ਦੇ ਅੰਤ 'ਚ ਸੈਂਸੈਕਸ 52.79 ਅੰਕ ਚੜ੍ਹ ਕੇ 36,374.08 ਅੰਕ 'ਤੇ ਅਤੇ ਨਿਫਟੀ 14.90 ਅੰਕ ਦੇ ਲਾਭ ਨਾਲ 10,905.20 ਅੰਕ 'ਤੇ ਬੰਦ ਹੋਇਆ ਹੈ। ਹਾਂ-ਪੱਖੀ ਸੰਸਾਰਕ ਸੰਕੇਤਾਂ ਦੇ ਦੌਰਾਨ ਘਰੇਲੂ ਸੰਸਥਾਗਤ ਨਿਵੇਸ਼ਕਾਂ ਦੀ ਭਾਰੀ ਖਰੀਦ ਦੇ ਚੱਲਦੇ ਬੀ.ਐੱਸ.ਈ. ਦਾ ਸੈਂਸੈਕਸ ਵੀਰਵਾਰ ਨੂੰ ਸ਼ੁਰੂਆਤ ਕਾਰੋਬਾਰ 'ਚ 100 ਅੰਕ ਤੋਂ ਜ਼ਿਆਦਾ ਚੜ੍ਹ ਗਿਆ।
ਸ਼ੁਰੂਆਤੀ ਕਾਰੋਬਾਰ 'ਚ 30 ਸੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕਾਂਕ 72.16 ਅੰਕ ਭਾਵ 0.20 ਅੰਕ ਚੜ੍ਹ ਕੇ 36,393.42 ਅੰਕ 'ਤੇ ਪਹੁੰਚ ਗਿਆ ਹੈ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ 'ਚ ਵੀ ਵਾਧੇ ਦਾ ਸਿਲਸਿਲਾ ਜਾਰੀ ਹੈ। ਸ਼ੁਰੂਆਤੀ ਕਾਰੋਬਾਰ 'ਚ ਨਿਫਟੀ 24.50 ਅੰਕ ਭਾਵ 0.22 ਫੀਸਦੀ ਚੜ੍ਹ ਕੇ 10,914.80 ਅੰਕ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੈਂਸੈਕਸ 2.96 ਅੰਕ ਭਾਵ 0.01 ਫੀਸਦੀ ਚੜ੍ਹ ਕੇ 36,321.29 ਅੰਕ 'ਤੇ ਬੰਦ ਹੋਇਆ ਸੀ। ਉੱਧਰ ਨਿਫਟੀ 3.50 ਅੰਕ ਭਾਵ 0.03 ਫੀਸਦੀ ਦੇ ਵਾਧੇ ਦੇ ਨਾਲ 10,890.30 ਅੰਕ 'ਤੇ ਬੰਦ ਹੋਇਆ ਸੀ।  
ਵੀਰਵਾਰ ਨੂੰ ਸ਼ੁਰੂਆਤੀ ਸੈਸ਼ਨ 'ਚ ਮਹਿੰਦਰਾ ਐਂਡ ਮਹਿੰਦਰਾ, ਟੀ.ਸੀ.ਐੱਸ., ਐੱਚ.ਡੀ.ਐੱਫ.ਸੀ., ਪਾਵਰਗ੍ਰਿਡ, ਆਰ.ਆਈ.ਐੱਲ., ਮਾਰੂਤੀ, ਟਾਟਾ ਮੋਟਰਜ਼ ਅਤੇ ਐੱਨ.ਟੀ.ਪੀ.ਸੀ. ਦੇ ਸ਼ੇਅਰ ਜ਼ਿਆਦਾਤਰ 1.65 ਫੀਸਦੀ ਤੱਕ ਚੜ੍ਹੇ। ਉੱਧਰ ਯੈੱਸ ਬੈਂਕ, ਇੰਡਸਇੰਡ, ਆਈ.ਟੀ.ਸੀ., ਐੱਚ.ਯੂ.ਐੱਲ. ਫੰਡ ਦੇ ਸੀ.ਆਈ.ਓ. ਵਿਰਲ ਬੇਰਾਵਾਲਾ ਦੇ ਮੁਤਾਬਕ ਆਉਣ ਵਾਲੇ ਦਿਨ੍ਹਾਂ 'ਚ ਕੁਝ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਦੀ ਘੋਸ਼ਣਾ ਅਤੇ ਅੰਤਰਿਮ ਬਜਟ 'ਤੇ ਨਿਵੇਸ਼ਕਾਂ ਦੀਆਂ ਨਜ਼ਰ ਹੋਣਗੀਆਂ ਅਤੇ ਇਸ ਨਾਲ ਦੇਸ਼ ਦਾ ਸ਼ੇਅਰ ਬਾਜ਼ਾਰ ਪ੍ਰਭਾਵਿਤ ਹੋਵੇਗਾ।

Aarti dhillon

This news is Content Editor Aarti dhillon