ਸੈਂਸੈਕਸ 97 ਅੰਕ ਡਿੱਗਾ, ਨਿਫਟੀ ਵੀ ਲਾਲ ਨਿਸ਼ਾਨ ''ਤੇ ਬੰਦ

06/17/2020 5:02:48 PM

ਮੁੰਬਈ— ਬੈਂਕਿੰਗ ਤੇ ਵਿੱਤੀ ਖੇਤਰ ਦੀਆਂ ਦਿੱਗਜ ਕੰਪਨੀਆਂ 'ਚ ਵਿਕਵਾਲੀ ਕਾਰਨ ਅੱਜ ਬੀ. ਐੱਸ. ਈ. ਸੈਂਸੈਕਸ 97.30 ਅੰਕ ਯਾਨੀ 0.29 ਫੀਸਦੀ ਦੀ ਗਿਰਾਵਟ ਨਾਲ 33,507.92 ਦੇ ਪੱਧਰ 'ਤ ਬੰਦ ਹੋਇਆ।

ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 32.85 ਅੰਕ ਯਾਨੀ 0.33 ਫੀਸਦੀ ਡਿੱਗ ਕੇ 9,881.15 'ਤੇ ਬੰਦ ਹੋਇਆ। ਐੱਚ. ਡੀ. ਐੱਫ. ਸੀ., ਐੱਚ. ਡੀ. ਐੱਫ. ਸੀ. ਬੈਂਕ, ਕੋਟਕ ਮਹਿੰਦਰਾ ਬੈਂਕ ਤੇ ਆਈ. ਟੀ. ਸੀ. ਵਰਗੀਆਂ ਕੰਪਨੀਆਂ 'ਚ ਗਿਰਾਵਟ ਕਾਰਨ ਬਾਜ਼ਾਰ 'ਚ ਕਮਜ਼ੋਰੀ ਦਰਜ ਹੋਈ। ਹਾਲਾਂਕਿ, ਵਿਦੇਸ਼ੀ ਸਕਾਰਾਤਮਕ ਸੰਕੇਤਾਂ ਵਿਚਕਾਰ ਬਾਜ਼ਾਰ 'ਚ ਨਿਵੇਸ਼ ਦੀ ਸਮੁੱਚੀ ਭਾਵਨਾ ਮਜ਼ਬੂਤ ​​ਸੀ।

ਬੀ. ਐੱਸ. ਈ. ਮਿਡ ਕੈਪ 'ਚ 0.32 ਫੀਸਦੀ, ਸਮਾਲ ਕੈਪ 'ਚ 0.71 ਫੀਸਦੀ ਮਜਬੂਤੀ ਦਰਜ ਕੀਤੀ ਗਈ। ਸੈਂਸੈਕਸ ਸਾਰੇ ਦਿਨ 'ਚ ਕਦੇ ਹਰੇ ਤੇ ਕਦੇ ਲਾਲ ਨਿਸ਼ਾਨ 'ਚ ਚੜ੍ਹਦਾ-ਉਤਰਦਾ ਰਿਹਾ।
ਗਿਰਾਵਟ 'ਚ ਬੰਦ ਹੋਣ ਤੋਂ ਪਹਿਲਾਂ ਕਾਰੋਬਾਰ ਦੌਰਾਨ ਸੈਂਸੈਕਸ ਦਾ ਉੱਚਾ ਪੱਧਰ 33,934 ਅੰਕ ਅਤੇ ਹੇਠਲਾ ਪੱਧਰ 33,332.96 ਰਿਹਾ। ਬੀ. ਐੱਸ. ਈ. 'ਚ ਕੁੱਲ 2,720 ਕੰਪਨੀਆਂ ਦੇ ਸ਼ੇਅਰਾਂ 'ਚ ਕਾਰੋਬਾਰ ਹੋਇਆ। ਇਨ੍ਹਾਂ 'ਚ 1,432 'ਚ ਖਰੀਦਦਾਰੀ ਅਤੇ 1,126 'ਚ ਵਿਕਵਾਲੀ ਦਾ ਜ਼ੋਰ ਰਿਹਾ, ਜਦੋਂ ਕਿ ਬਾਕੀ 162 ਕੰਪਨੀਆਂ ਦੇ ਸ਼ੇਅਰ ਬਿਨਾਂ ਬਦਲੇ ਬੰਦ ਹੋਏ। ਉੱਥੇ ਹੀ, ਨਿਫਟੀ ਦੀਆਂ 50 ਕੰਪਨੀਆਂ 'ਚੋਂ 22 ਦੇ ਸ਼ੇਅਰਾਂ 'ਚ ਖਰੀਦਦਾਰੀ ਅਤੇ ਬਾਕੀ 28 'ਚ ਵਿਕਵਾਲੀ ਦਾ ਜ਼ੋਰ ਰਿਹਾ। ਵਿਦੇਸ਼ੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਵਿਦੇਸ਼ੀ ਸ਼ੇਅਰ ਹਰੇ ਨਿਸ਼ਾਨ 'ਚ ਰਹੇ।


Sanjeev

Content Editor

Related News