ਸੈਂਸੈਕਸ 400 ਤੋਂ ਵੱਧ ਅੰਕ ਟੁੱਟਾ, ਨਿਫਟੀ 10,050 ਤੋਂ ਥੱਲ੍ਹੇ ਬੰਦ

06/09/2020 4:52:06 PM

ਮੁੰਬਈ— ਸੋਮਵਾਰ ਦੀ ਤਰ੍ਹਾਂ ਮੰਗਲਵਾਰ ਨੂੰ ਵੀ ਸ਼ੇਅਰ ਬਾਜ਼ਾਰ ਚੰਗੀ ਸ਼ੁਰੂਆਤ ਤੋਂ ਬਾਅਦ ਉਚਾਈ ਤੋਂ ਡਿੱਗ ਗਿਆ। ਮੰਗਲਵਾਰ ਨੂੰ ਬਾਜ਼ਾਰ ਗਿਰਾਵਟ 'ਚ ਬੰਦ ਹੋਇਆ। ਸੈਂਸੈਕਸ 413.89 ਅੰਕ ਟੁੱਟ ਕੇ 33,956 ਦੇ ਪੱਧਰ 'ਤੇ ਬੰਦ ਹੋਇਆ।

ਉੱਥੇ ਹੀ, ਨਿਫਟੀ 'ਚ ਵੀ ਵਿਕਵਾਲੀ ਦਾ ਦਬਾਅ ਰਿਹਾ, ਜਿਸ ਦੀ ਵਜ੍ਹਾ ਨਾਲ ਇਹ 120 ਅੰਕ ਦੀ ਗਿਰਾਵਟ ਨਾਲ 10,046 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦਾ ਇਹ 2 ਜੂਨ ਤੇ ਨਿਫਟੀ ਦਾ 4 ਜੂਨ ਦਾ ਹੇਠਲਾ ਪੱਧਰ ਹੈ।

ਬੀ. ਐੱਸ. ਈ. ਮਿਡ ਕੈਪ ਨੇ 0.21 ਫੀਸਦੀ ਦੀ ਅਤੇ ਸਮਾਲ ਕੈਪ ਨੇ 1 ਫੀਸਦੀ ਦੀ ਗਿਰਾਵਟ ਦਰਜ ਕੀਤੀ। ਸੈਂਸੈਕਸ 'ਚ ਆਈ. ਸੀ. ਆਈ. ਸੀ. ਆਈ. ਬੈਂਕ ਦੇ ਸ਼ੇਅਰ ਤਿੰਨ ਫੀਸਦੀ ਤੋਂ ਜ਼ਿਆਦਾ ਟੁੱਟੇ। ਭਾਰਤੀ ਏਅਰਟੈੱਲ, ਐੱਚ. ਡੀ. ਐੱਫ. ਸੀ. ਬੈਂਕ, ਬਜਾਜ ਫਾਈਨੈਂਸ ਅਤੇ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ ਢਾਈ ਤੋਂ ਤਿੰਨ ਫੀਸਦੀ ਤੱਕ ਡਿੱਗੇ। ਉੱਥੇ ਹੀ, ਇੰਡਸਇੰਡ ਬੈਂਕ 'ਚ ਢਾਈ ਫੀਸਦੀ ਤੋਂ ਜ਼ਿਆਦਾ ਤੇਜ਼ੀ ਰਹੀ।
ਵਿਦੇਸ਼ਾਂ 'ਚ ਏਸ਼ੀਆਈ ਸ਼ੇਅਰ ਬਾਜ਼ਾਰਾਂ 'ਚ ਮਿਲਿਆ-ਜੁਲਿਆ ਰੁਖ਼ ਰਿਹਾ। ਹਾਂਗਕਾਂਗ ਦਾ ਹੈਂਗ ਸੈਂਗ 1.13 ਫੀਸਦੀ, ਚੀਨ ਦਾ ਸ਼ੰਘਾਈ ਕੰਪੋਜ਼ਿਟ 0.62 ਫੀਸਦੀ ਅਤੇ ਦੱਖਣੀ ਕੋਰੀਆ ਦਾ ਕੋਸਪੀ 0.21 ਫੀਸਦੀ ਦੀ ਬੜ੍ਹਤ 'ਚ ਬੰਦ ਹੋਇਆ। ਜਪਾਨ ਦਾ ਨਿੱਕੇਈ 0.38 ਫੀਸਦੀ ਤੱਕ ਡਿੱਗਾ। ਯੂਰਪ 'ਚ ਸ਼ੁਰੂਆਤੀ ਕਾਰੋਬਾਰ 'ਚ ਜਰਮਨੀ ਦਾ ਇੰਡੈਕਸ 1.87 ਫੀਸਦੀ ਅਤੇ ਬ੍ਰਿਟੇਨ ਦਾ ਐੱਫ. ਟੀ. ਐੱਸ. ਈ. 1.59 ਫੀਸਦੀ ਟੁੱਟ ਗਿਆ।


Sanjeev

Content Editor

Related News