ਸੈਂਸੈਕਸ 119 ਅਤੇ ਨਿਫਟੀ 54 ਅੰਕ ਡਿੱਗ ਕੇ ਬੰਦ

02/13/2019 4:12:38 PM

ਨਵੀਂ ਦਿੱਲੀ—ਕਾਰੋਬਾਰ ਦੇ ਅੰਤ 'ਚ ਸੈਂਸੈਕਸ 119.51 ਅੰਕ ਭਾਵ 0.33 ਫੀਸਦੀ ਵਧ ਕੇ 36,034.11 'ਤੇ ਅਤੇ ਨਿਫਟੀ 0.51 ਅੰਕ ਭਾਵ 54.85 ਫੀਸਦੀ ਵਧ ਕੇ 10,776.55 'ਤੇ ਬੰਦ ਹੋਇਆ ਹੈ। ਹਾਂ-ਪੱਖੀ ਸੰਸਾਰਕ ਰੁਖ ਦੌਰਾਨ ਵੱਡੀਆਂ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਦੇ ਉਮੀਦ ਤੋਂ ਵਧੀਆ ਰਹਿਣ ਅਤੇ ਖੁਦਰਾ ਮੁਦਰਾਸਫੀਤੀ 'ਚ ਨਰਮੀ ਨਾਲ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 150 ਅੰਕ ਉਛਲ ਗਿਆ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ 'ਤੇ ਆਧਾਰਿਕ ਸੰਵੇਦੀ ਸੂਚਕਾਂਕ ਸ਼ੁਰੂਆਤੀ ਕਾਰੋਬਾਰ 'ਚ 169.36 ਅੰਕ ਭਾਵ 0.47 ਫੀਸਦੀ ਵਧ ਕੇ 36,322.97 ਅੰਕ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਪਿਛਲੇ ਚਾਰ ਕਾਰੋਬਾਰੀ ਦਿਨ 'ਚ ਸੈਂਸੈਕਸ 720 ਅੰਕ ਡਿੱਗਿਆ ਸੀ। ਉੱਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਸ਼ੁਰੂਆਤੀ ਦੌਰ 'ਚ 29.20 ਅੰਕ ਵਧ ਕੇ 10,860.60 ਅੰਕ 'ਤੇ ਪਹੁੰਚ ਗਿਆ। 
ਬ੍ਰੋਕਰਾਂ ਨੇ ਕਿਹਾ ਕਿ ਹਾਂ-ਪੱਖੀ ਅੰਕੜਿਆਂ ਨਾਲ ਲਿਵਾਲੀ ਗਤੀਵਿਧੀਆਂ 'ਚ ਸੁਧਾਰ ਦੇਖਿਆ ਗਿਆ। ਖੁਦਰਾ ਮੁਦਰਾਸਫੀਤੀ ਜਨਵਰੀ 'ਚ ਘਟ ਕੇ 19 ਮਹੀਨੇ ਦੇ ਘੱਟੋ-ਘੱਟ ਪੱਧਰ 'ਤੇ 2.05 ਫੀਸਦੀ 'ਤੇ ਆ ਗਈ। ਇਸ ਦੌਰਾਨ ਉਦਯੋਗਿਕ ਉਤਪਾਦਨ (ਆਈ.ਆਈ.ਪੀ.) ਦੀ ਵਾਧਾ ਦਰ ਦਸੰਬਰ 2018 'ਚ ਘਟ ਕੇ 2.4 ਫੀਸਦੀ 'ਤੇ ਆ ਗਈ। ਖਨਨ ਖੇਤਰ ਦਾ ਉਤਪਾਦਨ ਘਟਣ ਅਤੇ ਵਿਨਿਰਮਾਣ ਖੇਤਰ ਦੇ ਖਰਾਬ ਪ੍ਰਦਰਸ਼ਨ ਦੀ ਵਜ੍ਹਾ ਨਾਲ ਉਦਯੋਗਿਕ ਉਤਪਾਦਨ ਦਾ ਵਾਧਾ ਦਰ ਘਟੀ ਹੈ। ਕੇਂਦਰੀ ਸੰਖਿਅਕੀ ਦਫਤਰ ਨੇ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਹੋਣ ਦੇ ਬਾਅਦ ਇਹ ਅੰਕੜੇ ਜਾਰੀ ਕੀਤੇ ਸਨ। 
ਸ਼ੇਅਰ ਬਾਜ਼ਾਰਾਂ ਦੇ ਕੋਲ ਮੌਜੂਦ ਅਸਥਾਈ ਅੰਕੜਿਆਂ ਦੇ ਮੁਤਾਬਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਮੰਗਲਵਾਰ ਨੂੰ ਸ਼ੁੱਧ ਰੂਪ ਨਾਲ 466.78 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਜਦੋਂ ਘਰੇਲੂ ਸੰਸਥਾਗਤ ਨਿਵੇਸ਼ਕ (ਡੀ.ਆਈ.ਆਈ.) 122.64 ਕਰੋੜ ਰੁਪਏ ਦੇ ਸ਼ੁੱਧ ਬਿਕਵਾਲ ਰਹੇ।

Aarti dhillon

This news is Content Editor Aarti dhillon