ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ, ਇਹ ਏਅਰਲਾਇਨ ਦੇ ਰਿਹੈ 50 ਫ਼ੀਸਦੀ ਸਸਤੇ 'ਚ ਟਿਕਟ ਬੁੱਕ ਕਰਨ ਦਾ ਮੌਕਾ

10/02/2021 6:12:48 PM

ਨਵੀਂ ਦਿੱਲੀ - ਦੇਸ਼ ਦੀ ਸਰਕਾਰੀ ਏਅਰਲਾਈਨ ਕੰਪਨੀ ਏਅਰ ਇੰਡੀਆ ਸੀਨੀਅਰ ਨਾਗਰਿਕਾਂ ਨੂੰ ਦਸੰਬਰ 2021 ਤੱਕ ਹਵਾਈ ਟਿਕਟਾਂ 'ਤੇ ਵੱਡੀ ਛੋਟ ਦੇ ਰਹੀ ਹੈ। ਯੋਜਨਾ ਦੇ ਤਹਿਤ, ਜੇ ਕੋਈ ਸੀਨੀਅਰ ਨਾਗਰਿਕ ਏਅਰ ਇੰਡੀਆ ਦੀ ਉਡਾਣ ਦੁਆਰਾ ਯਾਤਰਾ ਕਰਦਾ ਹੈ, ਤਾਂ ਉਨ੍ਹਾਂ ਨੂੰ ਮੁਢਲੇ ਕਿਰਾਏ 'ਤੇ 50 ਪ੍ਰਤੀਸ਼ਤ ਦੀ ਛੋਟ ਮਿਲੇਗੀ। ਏਅਰ ਇੰਡੀਆ ਦੀ ਇਹ ਛੋਟ ਦੇਸ਼ ਦੇ ਸਾਰੇ ਰੂਟਾਂ 'ਤੇ ਲਾਗੂ ਹੋਵੇਗੀ। ਇਸ ਯੋਜਨਾ ਦਾ ਲਾਭ ਲੈਣ ਲਈ, ਸੀਨੀਅਰ ਨਾਗਰਿਕ ਯਾਤਰੀਆਂ ਨੂੰ ਘੱਟੋ ਘੱਟ 3 ਦਿਨ ਪਹਿਲਾਂ ਟਿਕਟ ਬੁੱਕ ਕਰਵਾਉਣੀ ਹੋਵੇਗੀ। ਜ਼ਿਕਰਯੋਗ ਹੈ ਕਿ  ਏਅਰ ਇੰਡੀਆ ਨੇ ਇਹ ਸਕੀਮ ਦਸੰਬਰ 2020 ਵਿਚ ਸ਼ੁਰੂ ਕੀਤੀ ਸੀ।

ਇਹ ਵੀ ਪੜ੍ਹੋ : ਅੱਜ ਤੋਂ ਹੋਣ ਜਾ ਰਹੇ ਹਨ ਇਹ ਵੱਡੇ ਬਦਲਾਅ, ਜਾਣਕਾਰੀ ਨਾ ਹੋਣ 'ਤੇ ਹੋ ਸਕਦਾ ਹੈ ਨੁਕਸਾਨ

ਜ਼ਰੂਰੀ ਸ਼ਰਤਾਂ

  • ਸੀਨੀਅਰ ਸਿਟੀਜ਼ਨ ਨੂੰ ਟਿਕਟ ਦੀ ਬੁਕਿੰਗ ਕਰਨ 'ਤੇ ਮੂਲ ਕਿਰਾਏ ਦਾ 50 ਫ਼ੀਸਦੀ ਦੇਣਾ ਹੋਵੇਗਾ। 
  • ਏਅਰ ਇੰਡੀਆ ਮੁਤਾਬਕ ਇਹ ਛੋਟ 60 ਸਾਲ ਤੋਂ ਜ਼ਿਆਦਾ ਉਮਰ ਦੇ ਯਾਤਰੀਆਂ ਨੂੰ ਘਰੇਲੂ ਰੂਟ ਲਈ ਹੀ ਮਿਲੇਗੀ। 
  • ਇਸ ਛੋਟ ਦਾ ਲਾਭ ਸਿਰਫ਼ ਇਕਾਨਮੀ ਕਲਾਸ ਦੀ ਟਿਕਟ ਬੁਕਿੰਗ 'ਤੇ ਹੀ ਮਿਲੇਗੀ
  • ਇਹ ਆਫ਼ਰ ਟਿਕਟ ਜਾਰੀ ਕਰਨ ਦੀ ਤਾਰੀਖ਼ ਦੇ ਇਕ ਸਾਲ ਤੱਕ ਲਾਗੂ ਰਹੇਗੀ।
  • ਸੀਨੀਅਰ ਸਿਟੀਜ਼ਨ ਏਅਰ ਇੰਡੀਆ ਦੀ ਫਲਾਈਟ ਦਰਮਿਆਨ ਜਨਮ ਤਾਰੀਖ਼ ਵਾਲਾ ਫੋਟੋ ਪਛਾਣ ਪੱਤਰ ਸ਼ਾਮਲ ਹੈ।
  • ਪਛਾਣ ਪੱਤਰ ਨਾ ਹੋਣ ਦੀ ਸਥਿਤੀ ਵਿਚ ਛੋਟ ਨਹੀਂ ਦਿੱਤੀ ਜਾਵੇਗੀ।
  • ਸੀਨੀਅਰ ਸਿਟੀਜ਼ਨ ਦੇ ਨਾਲ ਯਾਤਰਾ ਕਰਨ ਵਾਲੇ ਹੋਰ ਯਾਤਰੀ ਜਾਂ ਬੱਚੇ ਦੀ ਟਿਕਟ ਦਾ ਪੂਰਾ ਕਿਰਾਇਆ ਦੇਣਾ ਹੋਵੇਗਾ। 
  • ਵਧੇਰੇ ਨਿਯਮਾਂ ਦੀ ਜਾਣਕਾਰੀ ਲਈ http://www.airindia.in/senior-citizen-concession.htm ਵੈਬਸਾਈਟ 'ਤੇ ਜਾ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ।

ਇਹ ਵੀ ਪੜ੍ਹੋ : ਬਾਬਾ ਰਾਮਦੇਵ ਨੂੰ ਝਟਕਾ, SEBI ਨੇ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਮੰਗਿਆ ਸਪੱਸ਼ਟੀਕਰਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur