ਭਾਰਤ ''ਚ ਹੈ ਇੰਟਰਨੈੱਟ ਦੀ ਵਰਤੋਂ ਕਰਨ ਵਾਲੀ ਦੂਜੀ ਸਭ ਤੋਂ ਵੱਡੀ ਆਬਾਦੀ

06/13/2019 1:30:07 AM

ਨਵੀਂ ਦਿੱਲੀ-ਰਿਲਾਇੰਸ ਜਿਓ ਦੇ ਸਸਤੇ ਮੋਬਾਇਲ ਡਾਟਾ ਕਾਰਨ ਦੇਸ਼ 'ਚ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇਕ ਹਾਲੀਆ ਰਿਪੋਰਟ ਅਨੁਸਾਰ ਇੰਟਰਨੈੱਟ ਦੇ ਕੁਲ ਕੌਮਾਂਤਰੀ ਯੂਜ਼ਰਜ਼ 'ਚ ਭਾਰਤ ਦੀ 12 ਫੀਸਦੀ ਹਿੱਸੇਦਾਰੀ ਹੈ। ਇਸ ਨਾਲ ਭਾਰਤ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਬਣ ਗਿਆ ਹੈ।

ਮੈਰੀ ਮੀਕਰ ਦੀ ਇੰਟਰਨੈੱਟ ਪ੍ਰਵਿਰਤੀ 'ਤੇ ਆਈ 2019 ਦੀ ਰਿਪੋਰਟ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟ 'ਚ ਜਿਓ ਨੂੰ ਅਮਰੀਕਾ ਦੇ ਬਾਹਰ ਦੀ ਸਭ ਤੋਂ ਨਵੀਂ ਇੰਟਰਨੈੱਟ ਕੰਪਨੀਆਂ 'ਚੋਂ ਇਕ ਦੱਸਿਆ ਗਿਆ ਹੈ। ਇਸ ਮੁਤਾਬਕ ਦੁਨੀਆ ਭਰ 'ਚ ਕਰੀਬ 3.8 ਅਰਬ ਲੋਕ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਇਹ ਵਿਸ਼ਵ ਦੀ ਕੁਲ ਆਬਾਦੀ ਦੇ ਅੱਧੇ ਤੋਂ ਜ਼ਿਆਦਾ ਹੈ। ਇਸ 'ਚ 21 ਫੀਸਦੀ ਇੰਟਰਨੈੱਟ ਯੂਜ਼ਰਜ਼ ਨਾਲ ਚੀਨ ਚੋਟੀ 'ਤੇ ਹੈ। ਅਮਰੀਕਾ 'ਚ ਦੁਨੀਆ ਭਰ ਦੇ ਇੰਟਰਨੈੱਟ ਖਪਤਕਾਰਾਂ ਦਾ ਸਿਰਫ 8 ਫੀਸਦੀ ਹੀ ਹੈ। ਦੁਨੀਆ ਭਰ 'ਚ ਇੰਟਰਨੈੱਟ ਖਪਤਕਾਰਾਂ ਦੀ ਵਾਧਾ ਦਰ ਮਜ਼ਬੂਤ ਬਣੀ ਹੋਈ ਹੈ।

Karan Kumar

This news is Content Editor Karan Kumar