ਸੇਬੀ ਦੀ ਸਖਤੀ ਦੇ ਬਾਅਦ ਤਿੰਨ ਬੈਂਕਾਂ ਨੇ ਕੀਤਾ ਫਸੇ ਕਰਜ਼ ਦਾ ਖੁਲਾਸਾ

11/02/2019 3:32:08 PM

ਨਵੀਂ ਦਿੱਲੀ—ਸ਼ੇਅਰ ਬਾਜ਼ਾਰ ਰੈਗੂਲੇਟਰ ਸੇਬੀ ਵਲੋਂ ਸੂਚੀਬੱਧ ਬੈਂਕਾਂ 'ਚ ਫਸੇ ਕਰਜ਼ ਦੀ ਜਾਣਕਾਰੀ ਦੇਣ ਦੇ ਆਦੇਸ਼ ਦੇ 24 ਘੰਟੇ 'ਚ ਪਾਲਨ ਹੋ ਗਿਆ ਹੈ। ਤਿੰਨ ਬੈਂਕਾਂ, ਲਕਸ਼ਮੀ ਵਿਲਾਸ ਬੈਂਕ, ਇੰਡੀਅਨ ਬੈਂਕ ਅਤੇ ਯੂਨੀਅਨ ਬੈਂਕ ਆਫ ਇੰਡੀਅਨ ਮਾਰਚ 2019 'ਚ ਖਤਮ ਹੋਏ ਵਿੱਤੀ ਸਾਲ 'ਚ ਆਪਣੇ ਫਸੇ ਕਰਜ਼ ਦੇ ਬਾਰੇ 'ਚ ਦੱਸਿਆ ਹੈ। ਸੇਬੀ ਦੇ ਆਦੇਸ਼ ਤੋਂ ਪਹਿਲਾਂ ਬੈਂਕ ਆਪਣੀ ਸਾਲਾਨਾ ਰਿਪੋਰਟ 'ਚ ਇਸ ਗੱਲ ਦੀ ਜਾਣਕਾਰੀ ਦਿੰਦੇ ਸਨ।

PunjabKesari
ਸੇਬੀ ਨੇ ਵੀਰਵਾਰ ਨੂੰ ਸੂਚੀਬੱਧ ਬੈਂਕਾਂ ਨੂੰ ਕਿਹਾ ਸੀ ਕਿ ਸੰਕਟ 'ਚ ਫਸੇ ਕਰਜ਼ਿਆਂ (ਬੈਡ ਲੋਨ) ਲਈ ਪ੍ਰਬੰਧ ਇਕ ਸੀਮਾ ਤੋਂ ਉੱਪਰ ਹੋਣ ਦੇ ਬਾਅਦ ਖਤਰਾ ਮੁਲਾਂਕਣ ਰਿਪੋਰਟ ਮਿਲਣ ਦੇ ਬਾਰੇ 'ਚ 24 ਘੰਟੇ ਦੇ ਅੰਦਰ ਇਸ ਦਾ ਖੁਲਾਸਾ ਕਰਨਾ ਹੋਵੇਗਾ। ਇਹ ਰਿਪੋਰਟ ਰਿਜ਼ਰਵ ਬੈਂਕ (ਆਰ.ਬੀ.ਆਈ.) ਵਲੋਂ ਬੈਂਕਾਂ ਨੂੰ ਜਾਰੀ ਕੀਤੀ ਜਾਂਦੀ ਹੈ।
ਵਰਣਨਯੋਗ ਹੈ ਕਿ ਬੀਤੇ ਇਕ ਅਰਸੇ ਤੋਂ ਦੇਸ਼ ਦਾ ਬੈਂਕਿੰਗ ਉਦਯੋਗ ਸੰਕਟ 'ਚ ਫਸੇ ਕਰਜ਼ਿਆਂ ਦੀ ਸਮੱਸਿਆ ਨਾਲ ਜੂਝ ਰਿਹਾ ਅਤੇ ਕਈ ਬੈਂਕਾਂ ਦਾ ਐੱਨ.ਪੀ.ਏ. ਤਾਂ ਖਤਰਨਾਕ ਪੱਧਰ ਤੱਕ ਵਧ ਚੁੱਕਾ ਹੈ। ਸੇਬੀ ਨੇ ਇਕ ਸਰਕੁਲਰ ਦੇ ਮਾਧਿਅਮ ਨਾਲ ਕਿਹਾ ਕਿ ਇਹ ਫੈਸਲਾ ਆਰ.ਬੀ.ਆਈ. ਦੇ ਨਾਲ ਸਲਾਹ ਮਸ਼ਵਰੇ ਦੇ ਬਾਅਦ ਲਿਆ ਗਿਆ ਹੈ।

PunjabKesari
ਇਸ ਲੜੀ 'ਚ ਬਾਜ਼ਾਰ ਰੈਗੂਲੇਟਰ ਨੇ ਫੈਸਲਾ ਕੀਤਾ ਕਿ ਆਰ.ਬੀ.ਆਈ. ਵਲੋਂ ਜ਼ਿਕਰ ਕੀਤੀ ਸੀਮਾ ਤੋਂ ਉੱਪਰ ਵਿਚਲਨ ਜਾਂ ਪ੍ਰਬੰਧ ਹੋਣ ਦੀ ਸਥਿਤੀ 'ਚ ਸੂਚੀਬੱਧ ਬੈਂਕਾਂ ਨੂੰ ਛੇਤੀ ਤੋਂ ਛੇਤੀ ਖੁਲਾਸਾ ਕਰਨਾ ਹੋਵੇਗਾ ਅਤੇ ਇਹ ਸਮਾਂ ਆਰ.ਬੀ.ਆਈ. ਦੀ ਅੰਤਿਮ ਖਤਰਾ ਮੁਲਾਂਕਣ ਰਿਪੋਰਟ (ਆਰ.ਏ.ਆਰ.) ਮਿਲਣ ਦੇ ਬਾਅਦ 24 ਘੰਟੇ ਤੋਂ ਉੱਪਰ ਨਹੀਂ ਹੋਣੀ ਚਾਹੀਦੀ। ਨਾਲ ਹੀ ਬੈਂਕਾਂ ਨੂੰ ਇਸ ਦੇ ਲਈ ਆਪਣੇ ਸਾਲਾਨਾ ਵਿੱਤੀ ਨਤੀਜਿਆਂ ਦੀ ਵੀ ਉਡੀਕ ਕਰਨੀ ਚਾਹੀਦੀ। ਆਰ.ਬੀ.ਆਈ. ਦੇ ਬਿਆਨ ਮੁਤਾਬਕ ਇਹ ਵਿਵਸਥਾ ਤੱਤਕਾਲ ਅਸਰ 'ਤੇ ਲਾਗੂ ਹੋ ਗਈ ਹੈ।

PunjabKesari
ਇੰਨਾ ਹੈ ਇਨ੍ਹਾਂ ਤਿੰਨ ਬੈਂਕਾਂ ਦਾ ਫਸਿਆ ਕਰਜ਼
ਇੰਡੀਅਨ ਬੈਂਕ ਨੇ ਕਿਹਾ ਕਿ ਉਸ ਦੇ ਐੱਨ.ਪੀ.ਏ. 'ਚੋਂ ਕੁੱਲ 820 ਕਰੋੜ ਰੁਪਏ ਦਾ ਕਰਜ਼ ਫਸਿਆ ਹੋਇਆ ਹੈ। ਉੱਧਰ ਯੂਨੀਅਨ ਬੈਂਕ ਨੇ 998.70 ਕਰੋੜ ਰੁਪਏ ਫਸੇ ਹੋਣ ਦੀ ਜਾਣਕਾਰੀ ਦਿੱਤੀ ਹੈ। ਲਕਸ਼ਮੀ ਵਿਲਾਸ ਬੈਂਕ ਦਾ ਪਿਛਲੇ ਵਿੱਤੀ ਸਾਲ 'ਚ 54.9 ਕਰੋੜ ਰੁਪਏ ਫਸੇ ਹੋਏ ਹਨ।


Aarti dhillon

Content Editor

Related News