ਸੇਬੀ ਦਾ ਵੱਡਾ ਫ਼ੈਸਲਾ, ਗਾਹਕਾਂ ਦੇ ਪੈਸੇ ਨਾਲ ਨਵੀਂ ਬੈਂਕ ਗਾਰੰਟੀ ਨਹੀਂ ਪੈ ਪਾਉਣਗੇ ਸ਼ੇਅਰ ਬ੍ਰੋਕਰ

04/26/2023 12:03:43 PM

ਨਵੀਂ ਦਿੱਲੀ- ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਨੇ ਸ਼ੇਅਰ ਬ੍ਰੋਕਰਾਂ ਅਤੇ ਕਲੀਅਰਿੰਗ ਮੈਂਬਰਾਂ ਨੂੰ ਗਾਹਕਾਂ ਦੇ ਫੰਡ 'ਤੇ ਇਕ ਮਈ ਤੋਂ ਨਵੀਂ ਬੈਂਕ ਗਾਰੰਟੀ ਲੈਣ ਤੋਂ ਰੋਕ ਦਿੱਤਾ ਹੈ। ਭਾਰਤੀ ਪ੍ਰਤੀਭੂਤੀ ਐਂਡ ਵਿਨਿਯਮ ਬੋਰਡ (ਸੇਬੀ) ਨੇ ਮੰਗਲਵਾਰ ਨੂੰ ਇਕ ਪੱਤਰ 'ਚ ਕਿਹਾ ਕਿ ਸ਼ੇਅਰ ਬ੍ਰੋਕਰਾਂ ਅਤੇ ਕਲੀਅਰਿੰਗ ਮੈਂਬਰਾਂ ਨੂੰ ਆਪਣੀ ਸਾਰੀ ਮੌਜੂਦਾ ਬੈਂਕ ਗਾਰੰਟੀ ਸਤੰਬਰ ਦੇ ਅੰਤ ਤੱਕ ਵਾਪਸ ਲੈਣ ਦਾ ਵੀ ਨਿਰਦੇਸ਼ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ- 3 ਮਹੀਨਿਆਂ 'ਚ 29 ਰੁਪਏ ਕਿਲੋ ਤੱਕ ਮਹਿੰਗੀ ਹੋਈ ਅਰਹਰ ਦੀ ਦਾਲ
ਸੇਬੀ ਨੇ ਪੱਤਰ 'ਚ ਕਿਹਾ ਕਿ ਇਕ ਮਈ 2023 ਤੋਂ ਸ਼ੇਅਰ ਬ੍ਰੋਕਰ ਅਤੇ ਕਲੀਅਰਿੰਗ ਮੈਂਬਰ ਗਾਹਕਾਂ ਦੇ ਪੈਸੇ ਨਾਲ ਕੋਈ ਵੀ ਬੈਂਕ ਗਾਰੰਟੀ ਨਹੀਂ ਲੈ ਪਾਉਣਗੇ। ਗਾਹਕਾਂ ਦੇ ਫੰਡਾਂ ਨਾਲ ਅਜੇ ਤੱਕ ਲਈਆਂ ਗਈਆਂ ਸਭ ਬੈਂਕ ਗਾਰੰਟੀਆਂ ਨੂੰ 30 ਸਤੰਬਰ 2023 ਤੱਕ ਪੂਰਾ ਕਰਨਾ ਹੋਵੇਗਾ। ਮੌਜੂਦਾ ਸਮੇਂ 'ਚ ਸ਼ੇਅਰ ਬ੍ਰੋਕਰ ਅਤੇ ਕਲੀਅਰਿੰਗ ਮੈਂਬਰ ਗਾਹਕਾਂ ਦੇ ਪੈਸਿਆਂ ਨੂੰ ਬੈਂਕਾਂ ਦੇ ਕੋਲ ਗਹਿਣੇ ਰੱਖਦੇ ਹਨ। ਬੈਂਕ ਇਹ ਰਾਸ਼ੀ ਜ਼ਿਆਦਾ ਲਾਭ ਲਈ ਕਲੀਅਰਿੰਗ ਨਿਗਮਾਂ ਨੂੰ ਬੈਂਕ ਗਾਰੰਟੀ ਦੇ ਤੌਰ 'ਤੇ ਜਾਰੀ ਕਰਦੇ ਹਨ। ਇਸ ਪ੍ਰਕਿਰਿਆ 'ਚ ਗਾਹਕਾਂ ਦਾ ਪੈਸਾ ਬਾਜ਼ਾਰ ਜੋਖਮਾਂ ਦੇ ਅਧੀਨ ਆ ਜਾਂਦਾ ਹੈ। ਹਾਲਾਂਕਿ ਇਹ ਪ੍ਰਬੰਧ ਸ਼ੇਅਰ ਬ੍ਰੋਕਰਾਂ ਅਤੇ ਕਲੀਅਰਿੰਗ ਮੈਂਬਰਾਂ ਦੀ ਅਗਵਾਈ ਵਾਲੇ ਫੰਡ 'ਤੇ ਲਾਗੂ ਨਹੀਂ ਹੋਵੇਗਾ। 

ਇਹ ਵੀ ਪੜ੍ਹੋ- ਨਵੀਂ ਆਮਦ ਕਾਰਣ ਤੇਜ਼ੀ ਨਾਲ ਡਿਗੇ ਮੱਕੀ ਦੇ ਰੇਟ, ਕੀਮਤਾਂ MSP ਤੋਂ ਵੀ ਹੇਠਾਂ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon