‘ਹਾਈਬ੍ਰਿਡ’ ਸਕਿਓਰਿਟੀਜ਼ ’ਤੇ ਸੇਬੀ ਨੇ ਬਣਾਈ ਸਲਾਹਕਾਰ ਕਮੇਟੀ

06/21/2022 5:08:34 PM

ਨਵੀਂ ਦਿੱਲੀ (ਭਾਸ਼ਾ) – ਮਾਰਕੀਟ ਰੈਗੂਲੇਟਰ ਸੇਬੀ ਨੇ ‘ਹਾਈਬ੍ਰਿਡ’ ਸਕਿਓਰਿਟੀਜ਼ ’ਤੇ ਇਕ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਹੈ, ਜੋ ਇਸ ਤਰ੍ਹਾਂ ਦੇ ਸੋਮਿਆਂ ਦੇ ਵਿਕਾਸ ਨੂੰ ਬੜ੍ਹਾਵਾ ਦੇਣ ਵਾਲੀਆਂ ਸਿਫਾਰਿਸ਼ਾਂ ਕਰੇਗੀ। ‘ਹਾਈਬ੍ਰਿਡ’ ਸਕਿਓਰਿਟੀਜ਼ ’ਚ ਅਜਿਹੇ ਵਿੱਤੀ ਉਤਪਾਦ ਸ਼ਾਮਲ ਹਨ, ਜਿਸ ’ਚ ਬਾਂਡ ਅਤੇ ਇਕਵਿਟੀ ਸ਼ੇਅਰ ਦੋਹਾਂ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਰੀਟ ਅਤੇ ਇਨਵਿਟ ਨੂੰ ਹਾਈਬ੍ਰਿਡ ਸਕਿਓਰਿਟੀਜ਼ ਦੇ ਰੂਪ ’ਚ ਵਰਗੀਕ੍ਰਿਤ ਕੀਤਾ ਜਾਂਦਾ ਹੈ। ਇਹ ਭਾਰਤੀ ਸੰਦਰਭ ’ਚ ਨਿਵੇਸ਼ ਦੇ ਮੁਕਾਬਲਤਨ ਨਵੇਂ ਸਾਧਨ ਹਨ ਪਰ ਗਲੋਬਲ ਮਾਰਕੀਟਸ ’ਚ ਬੇਹੱਦ ਲੋਕਪ੍ਰਿਯ ਹਨ।

ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਦੀ ਅਪਡੇਟ ਜਾਣਕਾਰੀ ਮੁਤਾਬਕ ਇਸ 20 ਮੈਂਬਰੀ ਸਲਾਹਕਾਰ ਕਮੇਟੀ ਦੀ ਪ੍ਰਧਾਨਗੀ ਰਾਸ਼ਟਰੀ ਬੁਨਿਆਦੀ ਢਾਂਚਾ ਫੰਡਿੰਗ ਅਤੇ ਵਿਕਾਸ ਬੈਂਕ (ਨੈਬਫਿਡ) ਦੇ ਮੁਖੀ ਕੇ. ਵੀ. ਕਾਮਤ ਕਰਨਗੇ। ਇਸ ਤੋਂ ਇਲਾਵਾ ਕਮੇਟੀ ’ਚ ਬੁਨਿਆਦੀ ਢਾਂਚਾ ਨਿਵੇਸ਼ ਟਰੱਸਟ (ਇਨਵਿਟ) ਅਤੇ ਰੀਅਲ ਅਸਟੇਟ ਨਿਵੇਸ਼ ਟਰੱਸਟ (ਰੀਟ) ਦੇ ਚੋਟੀ ਦੇ ਅਧਿਕਾਰੀ ਅਤੇ ਵਿੱਤ ਦੇ ਨਾਲ-ਨਾਲ ਕਾਨੂੰਨੀ ਜਾਣਕਾਰ ਅਤੇ ਸੇਬੀ ਦੇ ਪ੍ਰਤੀਨਿਧੀ ਵੀ ਸ਼ਾਮਲ ਹਨ। ਇਸ ਕਮੇਟੀ ਨੂੰ ਦੇਸ਼ ’ਚ ਹਾਈਬ੍ਰਿਡ ਸਕਿਓਰਿਟੀਜ਼ ਦੇ ਪ੍ਰਾਇਮਰੀ ਅਤੇ ਸੈਕੰਡਰੀ ਬਾਜ਼ਾਰਾਂ ਦੇ ਵਿਕਾਸ ਅਤੇ ਨਿਯਮ ਨਾਲ ਸਬੰਧਤ ਮੁੱਦਿਆਂ ’ਤੇ ਸੇਬੀ ਨੂੰ ਸਲਾਹ ਦੇਣ ਦਾ ਕੰਮ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਭਾਰਤੀ ਅਰਥਵਿਵਸਥਾ ਦੇ ਬੁਨਿਆਦੀ ਢਾਂਚੇ ਦੀਆਂ ਫੰਡਿੰਗ ਦੀਆਂ ਲੋੜਾਂ ਦੇ ਸੰਦਰਭ ’ਚ ਹਾਈਬ੍ਰਿਡ ਸਕਿਓਰਿਟੀਜ਼ ਦੇ ਇਸਤੇਮਾਲ ਨਾਲ ਜੁੜੇ ਪਹਿਲੂਆਂ ਦੀ ਪਛਾਣ ਕਰੇਗੀ ਅਤੇ ਬੁਨਿਆਦੀ ਢਾਂਚਾ ਖੇਤਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਿਕਾਸਸ਼ੀਲ ਉਪਕਰਨਾਂ ਲਈ ਸਿਫਾਰਿਸ਼ਾਂ ਵੀ ਕਰੇਗੀ।

Harinder Kaur

This news is Content Editor Harinder Kaur