ਸੇਬੀ ਨੇ ਇੰਟਰਨਸ਼ਿਪ ਦੀ ਅਰਜ਼ੀ ਦੀ ਮਿਆਦ ਵਧਾਈ

07/09/2020 2:01:22 AM

ਨਵੀਂ ਦਿੱਲੀ–ਬਾਜ਼ਾਰ ਰੈਗੁਲੇਟਰ ਭਾਰਤੀ ਸਿਕਿਓਰਿਟੀਜ਼ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਆਰਥਿਕ ਅਤੇ ਨੀਤੀ ਵਿਸ਼ਲੇਸ਼ਣ ਵਿਭਾਗ 'ਚ ਇਕ ਸਾਲ ਦੇ ਇੰਟਰਨਸ਼ਿਪ ਪ੍ਰੋਗਰਾਮ ਲਈ ਅਰਜ਼ੀ ਜਮ੍ਹਾ ਕਰਨ ਦੀ ਮਿਆਦ 31 ਜੁਲਾਈ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਸਮਾਂ ਹੱਦ 10 ਜੂਨ ਨੂੰ ਖਤਮ ਹੋ ਗਈ ਸੀ। ਇਹ ਇੰਟਰਨਸ਼ਿਪ 12 ਮਹੀਨੇ ਲਈ ਹੈ ਅਤੇ ਇਸ ਲਈ ਸੇਬੀ ਵਲੋਂ 35000 ਰੁਪਏ ਦਾ ਵਜੀਫਾ ਵੀ ਦਿੱਤਾ ਜਾਵੇਗਾ।

ਸੇਬੀ ਨੇ ਇਕ ਨੋਟਿਸ 'ਚ ਕਿਹਾ ਕਿ ਅਰਜ਼ੀ ਪ੍ਰਾਪਤ ਕਰਨ ਦੀ ਆਖਰੀ ਤਰੀਕ 31 ਜੁਲਾਈ ਹੋਵੇਗੀ। ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਸੰਸਥਾਨ ਜਾਂ ਯੂਨੀਵਰਸਿਟੀ ਤੋਂ ਫੁਲ ਟਾਈਮ ਪੀ. ਐੱਚ. ਡੀ. ਪ੍ਰੋਗਰਾਮ 'ਚ ਘਟ ਤੋਂ ਘੱਟ 2 ਸਾਲ ਪੂਰੇ ਹੋਣੇ ਚਾਹੀਦੇ ਹਨ ਅਤੇ ਅਰਜ਼ੀਦਾਤਾਵਾਂ ਦੀ ਪੀ. ਐੱਚ. ਡੀ. ਥੀਸਿਸ ਵਿੱਤੀ ਅਰਥ-ਸ਼ਾਸਤਰ ਨਾਲ ਸਬੰਧਤ ਹੋਣੀ ਚਾਹੀਦੀ ਹੈ।

Karan Kumar

This news is Content Editor Karan Kumar