ਸੇਬੀ ਨੇ ਕੋਰਲ ਹੱਬ ਮਾਮਲੇ ’ਚ ਆਡਿਟਰ ’ਤੇ ਲਾਈ 1 ਸਾਲ ਦੀ ਪਾਬੰਦੀ

12/16/2019 8:38:37 PM

ਨਵੀਂ ਦਿੱਲੀ (ਭਾਸ਼ਾ)-ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਕੇ. ਪੀ. ਜੋਸ਼ੀ ਐਂਡ ਕੰਪਨੀ ਖਿਲਾਫ ਸੂਚੀਬੱਧ ਕੰਪਨੀਆਂ ਦੇ ਆਡਿਟ ਕਰਨ ’ਤੇ ਪਾਬੰਦੀ ਲਾ ਦਿੱਤੀ ਹੈ। ਉਸ ’ਤੇ ਕੋਰਲ ਹੱਬ ਲਿ. ਦੇ ਵਿੱਤੀ ਨਤੀਜੇ ਵਧਾ-ਚੜ੍ਹਾ ਕੇ ਤਿਆਰ ਕਰਨ ਦੇ ਜੁਰਮ ’ਚ ਇਹ ਕਾਰਵਾਈ ਕੀਤੀ ਗਈ ਹੈ। ਕੇ. ਪੀ. ਜੋਸ਼ੀ ਦੇ ਆਡਿਟ ਕੰਪਨੀ ਦੇ ਪ੍ਰਮੋਟਰ ’ਤੇ ਵੀ ਇਕ ਸਾਲ ਦਾ ਬੈਨ ਲਾਇਆ ਗਿਆ ਹੈ।

ਰੈਗੂਲੇਟਰ ਨੇ ਸੂਚੀਬੱਧ ਕੰਪਨੀਆਂ ਅਤੇ ਰਜਿਸਟਰਡ ਮੱਧਵਰਤੀ ਇਕਾਈਆਂ ਦੇ ਉਸ ਆਡਿਟ ਕੰਪਨੀ ਦੀਆਂ ਸੇਵਾਵਾਂ ਲੈਣ ’ਤੇ ਪਾਬੰਦੀ ਲਾਈ ਹੈ, ਜਿਨ੍ਹਾਂ ਨਾਲ ਜੋਸ਼ੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁਡ਼ੇ ਹਨ। ਨਾਲ ਹੀ ਅਜਿਹੀਆਂ ਕੰਪਨੀਆਂ ਦੇ ਇਕ ਸਾਲ ਤੱਕ ਕਿਸੇ ਤਰ੍ਹਾਂ ਦਾ ਆਡਿਟ ਸਰਟੀਫਿਕੇਟ ਜਾਰੀ ਕਰਨ ’ਤੇ ਵੀ ਪਾਬੰਦੀ ਲਾਈ ਗਈ ਹੈ।


Karan Kumar

Content Editor

Related News