ਖ਼ੁਸ਼ਖ਼ਬਰੀ : SBI ਨੇ ਹੋਮ ਲੋਨ ਦੀਆਂ ਦਰਾਂ ’ਚ ਦਿੱਤੀ ਛੋਟ, ਪ੍ਰੋਸੈਸਿੰਗ ਫੀਸ ਵੀ ਕੀਤੀ ਪੂਰੀ ਤਰ੍ਹਾਂ ਮੁਆਫ਼

01/08/2021 5:32:18 PM

ਮੁੰਬਈ (ਪੀ. ਟੀ.) - ਭਾਰਤੀ ਸਟੇਟ ਬੈਂਕ ਨੇ ਸ਼ੁੱਕਰਵਾਰ ਨੂੰ ਹਾੳੂਸਿੰਗ ਲੋਨ ਦੀਆਂ ਦਰਾਂ ’ਤੇ 0.30 ਪ੍ਰਤੀਸ਼ਤ ਤੱਕ ਦੀ ਛੋਟ ਦੀ ਘੋਸ਼ਣਾ ਕੀਤੀ ਹੈ ਅਤੇ ਪ੍ਰੋਸੈਸਿੰਗ ਫੀਸ ਪੂਰੀ ਤਰ੍ਹਾਂ ਮੁਆਫ ਕਰ ਦਿੱਤੀ ਹੈ। ਬੈਂਕ ਦੁਆਰਾ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਘਰੇਲੂ ਕਰਜ਼ਿਆਂ ਉੱਤੇ ਨਵੀਂਆਂ ਵਿਆਜ ਦਰਾਂ ਸੀ.ਆਈ.ਬੀ.ਆਈ.ਐਲ. ਦੇ ਅੰਕ ਨਾਲ ਜੁੜੀਆਂ ਹੋਈਆਂ ਹਨ ਅਤੇ 30 ਲੱਖ ਰੁਪਏ ਤੱਕ ਦੇ ਕਰਜ਼ਿਆਂ ਲਈ 6.80 ਪ੍ਰਤੀਸ਼ਤ ਤੋਂ ਸ਼ੁਰੂ ਹੁੰਦੀਆਂ ਹਨ, ਜਦੋਂ ਕਿ 30 ਲੱਖ ਰੁਪਏ ਤੋਂ ਵੱਧ ਦੇ ਕਰਜ਼ਿਆਂ ਲਈ ਵਿਆਜ ਦਰ 6.95 ਪ੍ਰਤੀਸ਼ਤ ਹੈ।

ਇਹ ਵੀ ਪੜ੍ਹੋ : Boeing ਨੇ ਹਵਾਈ ਹਾਦਸਿਆਂ ਦੀ ਲਈ ਜ਼ਿੰਮੇਵਾਰੀ, ਹੁਣ ਜੁਰਮਾਨੇ ਦਾ ਕਰੇਗੀ ਭੁਗਤਾਨ

ਇਸ ਦੇ ਨਾਲ ਹੀ ਬੈਂਕ ਨੇ ਕਿਹਾ ਕਿ ਮਹਿਲਾ ਰਿਣਦਾਤਾਵਾਂ ਨੂੰ 0.05 ਪ੍ਰਤੀਸ਼ਤ ਦੀ ਵਾਧੂ ਛੂਟ ਮਿਲੇਗੀ। ਰੀਲੀਜ਼ ਅਨੁਸਾਰ, ‘ਘਰੇਲੂ ਖਰੀਦਦਾਰਾਂ ਨੂੰ ਆਕਰਸ਼ਕ ਰਿਆਇਤਾਂ ਦੇਣ ਦੇ ਮਕਸਦ ਨਾਲ, ਦੇਸ਼ ਦੇ ਸਭ ਤੋਂ ਵੱਡੇ ਰਿਣਦਾਤਾ ਐਸਬੀਆਈ ਨੇ ਹਾੳੂਸਿੰਗ ਕਰਜ਼ਿਆਂ ’ਤੇ 30 ਬੀ.ਪੀ.ਐਸ. (0.30 ਫ਼ੀਸਦੀ) ਦੀ ਛੋਟ ਅਤੇ ਪ੍ਰੋਸੈਸਿੰਗ ਫੀਸ ’ਤੇ 100 ਫੀਸਦੀ ਛੋਟ ਦੇਣ ਦੀ ਘੋਸ਼ਣਾ ਕੀਤੀ ਹੈ।’ 

ਇਹ ਵੀ ਪੜ੍ਹੋ : ਦੁਨੀਆ ਦਾ ਸਭ ਤੋਂ ਰਈਸ ਬਣਨ ਤੋਂ ਬਾਅਦ ਐਲਨ ਮਸਕ ਨੇ ਟਵੀਟ ਕਰਦਿਆਂ ਕਹੀ ਇਹ ਗੱਲ

ਬੈਂਕ ਨੇ ਕਿਹਾ ਕਿ ਅੱਠ ਮਹਾਨਗਰਾਂ ਵਿਚ ਪੰਜ ਕਰੋੜ ਰੁਪਏ ਤੱਕ ਦੇ ਕਰਜ਼ਿਆਂ ਲਈ ਵੀ 0.30 ਪ੍ਰਤੀਸ਼ਤ ਤੱਕ ਦੀ ਵਿਆਜ ਰਿਆਇਤ ਵੀ ਉਪਲਬਧ ਹੈ। ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਗਾਹਕ ਯੋਨੋ ਐਪ ਰਾਹੀਂ ਆਸਾਨੀ ਨਾਲ ਘਰੋਂ ਹੀ ਆਨਲਾਈਨ ਅਰਜ਼ੀ ਦੇ ਸਕਦੇ ਹਨ ਅਤੇ 0.05 ਪ੍ਰਤੀਸ਼ਤ ਦੀ ਵਾਧੂ ਵਿਆਜ ਰਾਹਤ ਪ੍ਰਾਪਤ ਕਰ ਸਕਦੇ ਹਨ। ਬੈਂਕ ਦੇ ਮੈਨੇਜਿੰਗ ਡਾਇਰੈਕਟਰ (ਪ੍ਰਚੂਨ ਅਤੇ ਡਿਜੀਟਲ ਬੈਂਕਿੰਗ) ਸੀਐਸ ਸੇਟੀ ਨੇ ਕਿਹਾ, ‘ਅਸੀਂ ਮਾਰਚ 2021 ਤੱਕ ਆਪਣੇ ਸੰਭਾਵਿਤ ਹੋਮ ਲੋਨ ਗਾਹਕਾਂ ਨੂੰ ਛੋਟ ’ਚ ਵਾਧਾ ਕਰਕੇ ਖੁਸ਼ੀ ਹੋ ਰਹੀ ਹੈ।’

ਇਹ ਵੀ ਪੜ੍ਹੋ : PNB ਧੋਖਾਧੜੀ : ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਭੈਣ ਅਤੇ ਜੀਜਾ ਬਣੇ ਸਰਕਾਰੀ ਗਵਾਹ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur