SBI ਨੇ ਇਕ ਸਾਲ ਦੀ FD ''ਤੇ ਵਿਆਜ ਦਰ ''ਚ ਕੀਤਾ 0.10 ਫ਼ੀਸਦੀ ਵਾਧਾ

01/11/2021 11:38:10 PM

ਨਵੀਂ ਦਿੱਲੀ- ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਇਕ ਵਿਸ਼ੇਸ਼ ਮਿਆਦ ਲਈ ਫਿਕਸਡ ਡਿਪਾਜ਼ਿਟ (ਐੱਫ. ਡੀ.) ਲਈ ਵਿਆਜ ਦਰ ਵਧਾ ਦਿੱਤੀ ਹੈ। ਬੈਂਕ ਨੇ 1 ਸਾਲ ਤੋਂ ਲੈ ਕੇ 2 ਸਾਲ ਤੋਂ ਘੱਟ ਵਿਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਵਿਆਜ ਦਰ ਵਿਚ 0.10 ਫ਼ੀਸਦੀ ਵਾਧਾ ਕੀਤਾ ਹੈ। 

ਇਸ ਦਾ ਫਾਇਦਾ ਨਵੀਂ ਐੱਫ. ਡੀ. ਕਰਾਉਣ ਵਾਲੇ ਅਤੇ ਜਿਨ੍ਹਾਂ ਦੀ ਪਹਿਲਾਂ ਤੋਂ ਕਰਾਈ ਐੱਫ. ਡੀ. ਇਸ ਮਹੀਨੇ ਰੀਨਿਊ ਹੋ ਰਹੀ ਹੈ ਉਨ੍ਹਾਂ ਨੂੰ ਮਿਲੇਗਾ।

ਭਾਰਤੀ ਸਟੇਟ ਬੈਂਕ ਨੇ ਪਿਛਲੀ ਵਾਰ ਫਿਕਸਡ ਡਿਪਾਜ਼ਿਟ ਦਰਾਂ ਵਿਚ 10 ਸਤੰਬਰ 2020 ਨੂੰ ਬਦਲਾਅ ਕੀਤਾ ਸੀ। ਹੁਣ ਤਾਜ਼ਾ ਤਬਦੀਲੀ ਤਹਿਤ 1 ਸਾਲ ਦੀ ਐੱਫ. ਡੀ. 'ਤੇ 5 ਫ਼ੀਸਦੀ ਵਿਆਜ ਦਿੱਤਾ ਜਾ ਰਿਹਾ ਹੈ, ਜੋ ਪਹਿਲਾਂ 4.90 ਫ਼ੀਸਦੀ ਦਿੱਤਾ ਜਾ ਰਿਹਾ ਸੀ। ਉੱਥੇ ਹੀ, ਇਕ ਸਾਲ ਤੋਂ ਵੱਧ ਪਰ ਦੋ ਸਾਲ ਤੋਂ ਘੱਟ ਮਿਆਦ ਲਈ ਨਵੀਂ ਐੱਫ. ਡੀ. ਕਰਾ ਰਹੇ ਹੋ ਤਾਂ ਵੀ ਇੰਨਾ ਹੀ ਵਿਆਜ ਲੈ ਸਕੋਗੇ।

ਇਹ ਵੀ ਪੜ੍ਹੋ- ਬਜਟ 2021 : ਆਜ਼ਾਦੀ ਪਿੱਛੋਂ ਪਹਿਲੀ ਵਾਰ ਨਹੀਂ ਛਪਣਗੇ ਬਜਟ ਦਸਤਾਵੇਜ਼

ਇਹ ਵੀ ਪੜ੍ਹੋ- ਬਜਟ 2021 : ਸਰਕਾਰ ਖ਼ਜ਼ਾਨਾ ਭਰਨ ਲਈ ਲਾ ਸਕਦੀ ਹੈ 'ਕੋਵਿਡ-19 ਟੈਕਸ'

ਇਸੇ ਤਰ੍ਹਾਂ ਇਸ ਮਿਆਦ ਵਾਲੀ ਯਾਨੀ 1 ਸਾਲ ਤੋਂ ਲੈ ਕੇ 2 ਸਾਲ ਤੋਂ ਘੱਟ ਵਾਲੀ ਐੱਫ. ਡੀ. ਲਈ ਸੀਨੀਅਰ ਸਿਟੀਜ਼ਨਸ ਨੂੰ ਹੁਣ 5.40 ਫ਼ੀਸਦੀ ਦੀ ਜਗ੍ਹਾ 5.50 ਫ਼ੀਸਦੀ ਵਿਆਜ ਮਿਲੇਗਾ। ਬੈਂਕ ਵੱਲੋਂ ਵਿਆਜ ਦਰ ਵਿਚ ਕੀਤੀ ਇਹ ਤਬਦੀਲੀ 8 ਜਨਵਰੀ 2021 ਤੋਂ ਲਾਗੂ ਹੋ ਗਈ ਹੈ।

ਫਿਕਸਡ ਡਿਪਾਜ਼ਿਟ ਦੀਆਂ ਮੌਜੂਦਾਂ ਦਰਾਂ ਨਾਲ ਤੁਸੀਂ ਕਿੰਨੇ ਸੰਤੁਸ਼ਟ, ਕੁਮੈਂਟ ਬਾਕਸ ਵਿਚ ਦਿਓ ਟਿਪਣੀ

Sanjeev

This news is Content Editor Sanjeev