SBI ''ਚ ਹੈ ਖਾਤਾ ਤਾਂ ਜਾਣ ਲਓ ਇਹ ਨਿਯਮ, ਮਈ ''ਚ ਹੋਣ ਜਾ ਰਿਹੈ ਲਾਗੂ

04/24/2019 3:27:34 PM

ਨਵੀਂ ਦਿੱਲੀ—   ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) 'ਚ ਮਈ ਤੋਂ ਨਵੀਂ ਵਿਵਸਥਾ ਲਾਗੂ ਹੋਣ ਜਾ ਰਹੀ ਹੈ।ਇਸ ਤਹਿਤ 1 ਲੱਖ ਰੁਪਏ ਤੋਂ ਵੱਧ ਦੀ ਜਮ੍ਹਾ ਰਾਸ਼ੀ 'ਤੇ ਸਿਰਫ 3.25 ਫੀਸਦੀ ਵਿਆਜ ਮਿਲੇਗਾ, ਜੋ ਫਿਲਹਾਲ 3.50 ਫੀਸਦੀ ਮਿਲ ਰਿਹਾ ਹੈ।ਹਾਲਾਂਕਿ ਇਕ ਲੱਖ ਰੁਪਏ ਤੋਂ ਘੱਟ ਜਮ੍ਹਾ ਰਾਸ਼ੀ ਵਾਲੇ ਬਚਤ ਖਾਤੇ 'ਤੇ ਪਹਿਲਾਂ ਦੀ ਤਰ੍ਹਾਂ ਹੀ ਵਿਆਜ ਮਿਲਦਾ ਰਹੇਗਾ।

ਉੱਥੇ ਹੀ, ਜਿਨ੍ਹਾਂ ਦੀ ਕੈਸ਼ ਕ੍ਰੈਡਿਟ (ਸੀ. ਸੀ.) ਤੇ ਓਵਰ ਡਰਾਫਟ (ਓ. ਡੀ.) ਲਿਮਟ 1 ਲੱਖ ਰੁਪਏ ਤੋਂ ਉਪਰ ਹੈ, ਉਨ੍ਹਾਂ ਨੂੰ ਰਾਹਤ ਮਿਲਣ ਜਾ ਰਹੀ ਹੈ।ਇਨ੍ਹਾਂ 'ਤੇ ਵਿਆਜ ਦਰ 8.50 ਤੋਂ ਘੱਟ ਕੇ 8.25 ਹੋ ਜਾਵੇਗੀ।ਭਾਰਤੀ ਸਟੇਟ ਬੈਂਕ ਨੇ ਮਈ ਤੋਂ ਕੈਸ਼ ਕ੍ਰੈਡਿਟ, ਓ. ਡੀ. ਅਤੇ ਜਮ੍ਹਾ ਰਾਸ਼ੀ 'ਤੇ ਵਿਆਜ ਦਰਾਂ ਨੂੰ ਆਰ. ਬੀ. ਆਈ. ਦੀ ਰੇਪੋ ਦਰ ਨਾਲ ਜੋੜਨ ਦੀ ਘੋਸ਼ਣਾ ਕੀਤੀ ਹੋਈ ਹੈ।


 

ਕੀ ਹੈ ਨਵਾਂ ਨਿਯਮ
ਭਾਰਤੀ ਸਟੇਟ ਬੈਂਕ ਦੀ ਨਵੀਂ ਵਿਵਸਥਾ 'ਚ ਬਚਤ ਖਾਤੇ 'ਤੇ ਮਿਲਣ ਵਾਲਾ ਵਿਆਜ, ਰੇਪੋ ਦਰ ਤੋਂ 2.75 ਫੀਸਦੀ ਘੱਟ ਹੋਵੇਗਾ।ਇਹ ਨਿਯਮ ਸਿਰਫ ਉਨ੍ਹਾਂ ਖਾਤਿਆਂ 'ਤੇ ਲਾਗੂ ਹੋਵੇਗਾ ਜਿਨ੍ਹਾਂ 'ਚ 1 ਲੱਖ ਰੁਪਏ ਤੋਂ ਉਪਰ ਬੈਲੰਸ ਹੋਵੇਗਾ, ਜਿਨ੍ਹਾਂ ਖਾਤਿਆਂ 'ਚ ਇਸ ਤੋਂ ਘੱਟ ਰਾਸ਼ੀ ਹੈ ਉਨ੍ਹਾਂ 'ਤੇ ਇਸ ਦਾ ਅਸਰ ਨਹੀਂ ਹੋਵੇਗਾ।ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਰੇਪੋ ਦਰ 'ਚ 0.25 ਫੀਸਦੀ ਦੀ ਕਮੀ ਕਰ ਚੁੱਕਾ ਹੈ।ਹੁਣ ਰੇਪੋ ਦਰ 6 ਫੀਸਦੀ ਹੈ, ਯਾਨੀ ਹੁਣ ਤੁਹਾਨੂੰ ਐੱਸ. ਬੀ. ਆਈ. 'ਚ 1 ਲੱਖ ਰੁਪਏ ਤੋਂ ਵੱਧ ਦੀ ਜਮ੍ਹਾ ਰਾਸ਼ੀ 'ਤੇ ਸਿਰਫ 3.25 ਫੀਸਦੀ ਵਿਆਜ ਮਿਲੇਗਾ।

 

PunjabKesari

ਰਿਜ਼ਰਵ ਬੈਂਕ ਵੱਲੋਂ ਰੇਪੋ ਦਰ ਘਟਾਉਣ-ਵਧਾਉਣ ਨਾਲ ਬਚਤ ਖਾਤੇ ਅਤੇ ਸੀ. ਸੀ. ਤੇ ਓ. ਡੀ. ਖਾਤੇ 'ਤੇ ਵੀ ਦਰਾਂ 'ਚ ਬਦਲਾਵ ਹੋਵੇਗਾ।ਭਾਰਤੀ ਸਟੇਟ ਬੈਂਕ ਦੀ ਨਵੀਂ ਵਿਵਸਥਾ ਮੁਤਾਬਕ, 1 ਲੱਖ ਰੁਪਏ ਤੋਂ ਵੱਧ ਦੀ ਲਿਮਟ ਵਾਲੇ ਸੀ. ਸੀ. ਤੇ ਓ. ਡੀ. ਖਾਤੇ 'ਤੇ ਵਿਆਜ ਦਰ ਰੇਪੋ ਦਰ ਤੋਂ 2.25 ਫੀਸਦੀ ਵੱਧ ਹੋਵੇਗੀ।ਹੁਣ ਕਿਉਂਕਿ ਆਰ. ਬੀ. ਆਈ. ਦੀ ਰੇਪੋ ਦਰ 6 ਫੀਸਦੀ ਹੈ, ਤਾਂ ਇਸ ਹਿਸਾਬ ਨਾਲ ਸੀ. ਸੀ. ਤੇ ਓ. ਡੀ. ਖਾਤਿਆਂ 'ਤੇ ਵਿਆਜ ਦਰ ਪਹਿਲਾਂ ਦੀ 8.50 ਤੋਂ ਘੱਟ ਕੇ 8.25 ਫੀਸਦੀ 'ਤੇ ਆ ਜਾਵੇਗੀ, ਯਾਨੀ ਲਿਮਟ ਦੇ ਮਾਮਲੇ 'ਚ ਥੋੜ੍ਹੀ ਰਾਹਤ ਮਿਲਣ ਵਾਲੀ ਹੈ।


Related News