SBI ਦਾ ਵੱਡਾ ਝਟਕਾ, ਲਾਕਡਾਊਨ ਵਿਚਕਾਰ FD ''ਤੇ ਘਟਾ ਦਿੱਤਾ ਇੰਨਾ ਵਿਆਜ

03/28/2020 11:37:21 PM

ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਵਿਆਜ ਦਰਾਂ ਨੂੰ ਘਟਾ ਦਿੱਤਾ ਹੈ। ਹੁਣ ਤੁਹਾਨੂੰ ਪਹਿਲਾਂ ਨਾਲੋਂ 0.50 ਫੀਸਦੀ ਤੱਕ ਘੱਟ ਵਿਆਜ ਮਿਲੇਗਾ। ਇਹ ਇਕ ਮਹੀਨੇ ਵਿਚ ਦੂਜੀ ਵਾਰ ਹੈ ਜਦੋਂ ਐੱਸ. ਬੀ. ਆਈ. ਨੇ ਐੱਫ. ਡੀ. ਦਰਾਂ ਵਿਚ ਕਟੌਤੀ ਹੈ। ਇਸ ਤੋਂ ਪਹਿਲਾਂ ਬੈਂਕ ਨੇ 10 ਮਾਰਚ ਨੂੰ ਐੱਫ. ਡੀਜ਼. 'ਤੇ ਵਿਆਜ ਦਰਾਂ ਵਿਚ ਕਟੌਤੀ ਕੀਤੀ ਸੀ।

ਇੱਥੇ ਦੱਸ ਦੇਈਏ ਕਿ FD ਲਈ ਤੁਹਾਨੂੰ ਬੈਂਕ ਜਾਣ ਦੀ ਵੀ ਜ਼ਰੂਰਤ ਨਹੀਂ ਹੈ, ਜੇਕਰ ਤੁਸੀਂ ਬੈਂਕ ਦੀ ਯੋਨੋ ਮੋਬਾਇਲ ਐਪ ਜਾਂ ਇੰਟਰਨੈੱਟ ਦਾ ਇਸਤੇਮਾਲ ਕਰਦੇ ਹੋ।

ਕਿੰਨਾ ਪਵੇਗਾ ਫਰਕ?
ਹੁਣ ਇਕ ਸਾਲ ਦੀ ਐੱਫ. ਡੀ. ਨਵੀਂ ਕਰਵਾਉਣ ਜਾਂ ਰੀਨਿਊ ਕਰਵਾਉਣੀ ਹੈ ਤਾਂ ਸਿਰਫ 5.70 ਫੀਸਦੀ ਹੀ ਵਿਆਜ ਮਿਲੇਗਾ, ਜੋ ਹੁਣ ਤੱਕ 5.90 ਫੀਸਦੀ ਸੀ। ਇਸ ਦਾ ਮਤਲਬ ਹੈ ਕਿ ਇਕ ਲੱਖ ਦੀ ਐੱਫ. ਡੀ. ਹੁਣ ਕਰਵਾਉਣ 'ਤੇ ਸਾਲ ਵਿਚ 5,700 ਰੁਪਏ ਹੀ ਬਣਨਗੇ। ਉੱਥੇ ਹੀ, ਦੋ ਸਾਲ, ਤਿੰਨ ਸਾਲ, ਚਾਰ ਜਾਂ ਪੰਜ ਸਾਲ ਤੱਕ ਲਈ FD ਬੁੱਕ ਕਰਵਾਉਣ 'ਤੇ ਵੀ ਵਿਆਜ ਦਰ 5.70 ਫੀਸਦੀ ਹੋ ਗਈ ਹੈ।
6 ਮਹੀਨੇ ਦੀ FD ਲਈ ਵਿਆਜ ਦਰ 5.50 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤੀ ਗਈ ਹੈ। 46 ਤੋਂ 179 ਦਿਨ ਵਾਲੀ ਐੱਫ. ਡੀ. ਲਈ ਵਿਆਜ ਦਰ 4.50 ਫੀਸਦੀ ਹੋ ਗਈ ਹੈ, ਜੋ ਪਹਿਲਾਂ 5 ਫੀਸਦੀ ਸੀ।

ਇਸ ਤੋਂ ਇਲਾਵਾ ਸਭ ਤੋਂ ਘੱਟ ਸਮੇਂ ਲਈ ਯਾਨੀ 7 ਤੋਂ 45 ਦਿਨਾਂ ਵਾਲੀ ਐੱਫ. ਡੀ. ਲਈ ਤੁਹਾਨੂੰ ਹੁਣ ਬਚਤ ਖਾਤੇ ਤੋਂ ਸਿਰਫ 0.50 ਫੀਸਦੀ ਹੀ ਵੱਧ ਵਿਆਜ ਮਿਲੇਗਾ, ਹੁਣ ਇਸ ਲਈ ਵਿਆਜ ਦਰ 3.50 ਫੀਸਦੀ ਕਰ ਦਿੱਤੀ ਗਈ ਹੈ, ਜਦੋਂ ਕਿ ਬਚਤ ਖਾਤੇ ਲਈ ਵਿਆਜ ਦਰ 3 ਫੀਸਦੀ ਹੈ।


ਬਜ਼ੁਰਗਾਂ ਲਈ FD ਦਰਾਂ
ਉੱਥੇ ਹੀ, 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਹੁਣ ਵੱਧ ਤੋਂ ਵੱਧ ਵਿਆਜ ਦਰ 6.20 ਫੀਸਦੀ ਹੋ ਗਈ ਹੈ, ਜੋ ਪਹਿਲਾਂ 6.40 ਫੀਸਦੀ ਸੀ ਅਤੇ ਘੱਟ ਤੋਂ ਘੱਟ ਵਿਆਜ ਦਰ 4 ਫੀਸਦੀ ਰਹਿ ਗਈ ਹੈ।

Sanjeev

This news is Content Editor Sanjeev